ਯਸ਼ਾਯਾਹ 8

ਪਰਮੇਸ਼ਵਰ ਦੇ ਉਪਦੇਸ਼ ਅਤੇ ਚੇਤਾਵਨੀ ਦੀ ਗਵਾਹੀ ਦੀ ਸਲਾਹ ਲਓ। ਜੇ ਕੋਈ ਇਸ ਸ਼ਬਦ ਦੇ ਅਨੁਸਾਰ ਨਹੀਂ ਬੋਲਦਾ, ਤਾਂ ਉਨ੍ਹਾਂ ਕੋਲ ਸਵੇਰ ਦਾ ਪ੍ਰਕਾਸ਼ ਨਹੀਂ ਹੈ।

Isaiah 8:20 (UKJV) To the law and to the testimony: if they speak not according to this word, it is because there is no light in them.

18ਇਹ ਮੈਂ ਹਾਂ, ਅਤੇ ਉਹ ਬੱਚੇ ਜਿਹੜੇ ਯਾਹਵੇਹ ਨੇ ਮੈਨੂੰ ਦਿੱਤੇ ਹਨ, ਇਸਰਾਏਲ ਵਿੱਚ ਸਰਬਸ਼ਕਤੀਮਾਨ ਯਾਹਵੇਹ ਵੱਲੋਂ ਜੋ ਸੀਯੋਨ ਪਰਬਤ ਉੱਤੇ ਵੱਸਦਾ ਹੈ, ਨਿਸ਼ਾਨ ਅਤੇ ਅਚੰਭੇ ਹਨ।

19ਜਦ ਲੋਕ ਤੁਹਾਨੂੰ ਆਖਣ ਕਿ ਆਓ ਭੂਤ ਕੱਢਣ ਵਾਲਿਆਂ ਜਾਂ ਪੁੱਛਾਂ ਲੈਣ ਵਾਲਿਆਂ ਤੋਂ ਪੁੱਛੋ, ਜਿਹੜੇ ਘੁਸਰ-ਮੁਸਰ ਅਤੇ ਬੁੜ-ਬੁੜ ਕਰਦੇ ਹਨ, ਤਦ ਤੁਸੀਂ ਇਹ ਉੱਤਰ ਦੇਣਾ ਕੀ ਲੋਕ ਆਪਣੇ ਪਰਮੇਸ਼ਵਰ ਨੂੰ ਨਾ ਪੁੱਛਣ? ਜੀਉਂਦਿਆਂ ਦੇ ਲਈ ਮੁਰਦਿਆਂ ਨੂੰ ਕਿਉਂ ਪੁੱਛਣਾ ਚਾਹੀਦਾ ਹੈ?

20ਪਰਮੇਸ਼ਵਰ ਦੇ ਉਪਦੇਸ਼ ਅਤੇ ਚੇਤਾਵਨੀ ਦੀ ਗਵਾਹੀ ਦੀ ਸਲਾਹ ਲਓ। ਜੇ ਕੋਈ ਇਸ ਸ਼ਬਦ ਦੇ ਅਨੁਸਾਰ ਨਹੀਂ ਬੋਲਦਾ, ਤਾਂ ਉਨ੍ਹਾਂ ਕੋਲ ਸਵੇਰ ਦਾ ਪ੍ਰਕਾਸ਼ ਨਹੀਂ ਹੈ।

21ਦੁਖੀ ਅਤੇ ਭੁੱਖੇ, ਉਹ ਧਰਤੀ ਵਿੱਚ ਘੁੰਮਣਗੇ; ਜਦੋਂ ਉਹ ਭੁੱਖੇ ਹੋਣਗੇ, ਉਹ ਗੁੱਸੇ ਹੋ ਜਾਣਗੇ ਅਤੇ ਉੱਪਰ ਵੱਲ ਦੇਖ ਕੇ ਆਪਣੇ ਰਾਜੇ ਅਤੇ ਆਪਣੇ ਪਰਮੇਸ਼ਵਰ ਨੂੰ ਸਰਾਪ ਦੇਣਗੇ।

22ਤਦ ਉਹ ਧਰਤੀ ਵੱਲ ਤੱਕਣਗੇ ਅਤੇ ਵੇਖੋ! ਬਿਪਤਾ ਅਤੇ ਹਨ੍ਹੇਰਾ, ਕਸ਼ਟ ਦੀ ਧੁੰਦ ਵਿਖਾਈ ਦੇਵੇਗੀ! ਅਤੇ ਉਹ ਗੂੜ੍ਹੇ ਹਨੇਰੇ ਵਿੱਚ ਧੱਕੇ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.