21ਇਸ ਲਈ, ਸਾਰੀ ਗੰਦਗੀ ਅਤੇ ਵੱਧ ਰਹੇ ਵੈਰ-ਵਿਰੋਧ ਨੂੰ ਦੂਰ ਕਰਕੇ, ਨਿਮਰਤਾ ਨਾਲ ਉਸ ਬਚਨ ਨੂੰ ਸਵੀਕਾਰ ਕਰੋ ਜੋ ਤੁਹਾਡੇ ਦਿਲ ਵਿੱਚ ਬੀਜਿਆ ਗਿਆ ਹੈ ਅਤੇ ਜੋ ਤੁਹਾਡੀ ਜ਼ਿੰਦਗੀ ਨੂੰ ਬਚਾ ਸਕਦਾ ਹੈ।
22ਸਿਰਫ ਬਚਨ ਨੂੰ ਸੁਣਨ ਵਾਲੇ ਨਾ ਬਣੋ ਅਤੇ ਆਪਣੇ ਆਪ ਨੂੰ ਧੋਖਾ ਨਾ ਦਿਓ। ਸਗੋਂ ਉਹੀ ਕਰੋ ਜੋ ਬਚਨ ਕਹਿੰਦਾ ਹੈ।
23ਜੇ ਕੋਈ ਬਚਨ ਨੂੰ ਸੁਣਦਾ ਹੈ ਪਰ ਜੋ ਬਚਨ ਕਹਿੰਦਾ ਹੈ ਉਹ ਨਹੀਂ ਕਰਦਾ ਉਹ ਉਸ ਵਿਅਕਤੀ ਵਰਗਾ ਹੈ ਜੋ ਆਪਣੇ ਚਿਹਰੇ ਨੂੰ ਸ਼ੀਸ਼ੇ ਵਿੱਚ ਵੇਖਦਾ ਹੈ।
24ਅਤੇ, ਆਪਣੇ ਆਪ ਨੂੰ ਵੇਖਣ ਤੋਂ ਬਾਅਦ, ਚਲਾ ਜਾਂਦਾ ਹੈ ਅਤੇ ਤੁਰੰਤ ਹੀ ਭੁੱਲ ਜਾਂਦਾ ਹੈ ਕਿ ਉਹ ਕਿਹੋ ਜਿਹਾ ਹੈ।
25ਪਰ ਜਿਹੜਾ ਵੀ ਵਿਅਕਤੀ ਸੰਪੂਰਨ ਨਿਯਮ ਨੂੰ ਧਿਆਨ ਨਾਲ ਵੇਖਦਾ ਹੈ ਜੋ ਅਜ਼ਾਦੀ ਦਿੰਦਾ ਹੈ, ਅਤੇ ਇਸ ਵਿੱਚ ਲਗਾਤਾਰ ਬਣਿਆ ਰਹਿੰਦਾ ਹੈ। ਜੋ ਉਨ੍ਹਾਂ ਨੇ ਸੁਣਿਆ ਹੈ ਅਤੇ ਉਸ ਨੂੰ ਨਹੀਂ ਭੁੱਲਦਾ, ਬਲਕਿ ਇਸ ਨੂੰ ਕਰਦੇ ਹੋਏ ਉਹ ਉਸ ਵਿੱਚ ਅਸੀਸ ਨੂੰ ਪ੍ਰਾਪਤ ਕਰਨਗੇ।