ਯਾਕੋਬ 3

ਅਸੀਂ ਸਾਰੇ ਕਈ ਤਰੀਕਿਆਂ ਨਾਲ ਠੋਕਰ ਖਾਂਦੇ ਹਾਂ। ਕੋਈ ਵੀ ਜਿਹੜਾ ਕਦੀ ਬਚਨ ਵਿੱਚ ਭੁੱਲ ਨਹੀਂ ਕਰਦਾ ਉਹ ਸੰਪੂਰਨ ਹੈ, ਉਹ ਆਪਣੇ ਪੂਰੇ ਸਰੀਰ ਨੂੰ ਠੱਲ੍ਹ ਪਾਉਣ ਦੇ ਯੋਗ ਹੁੰਦਾ ਹੈ।

James 3:2 (UKJV) For in many things we offend all. If any man offend not in word, the same is a perfect man, and able also to bridle the whole body.

1ਹੇ ਮੇਰੇ ਸਾਥੀ ਵਿਸ਼ਵਾਸੀਓ, ਤੁਹਾਡੇ ਵਿੱਚੋਂ ਬਹੁਤੇ ਉਪਦੇਸ਼ਕ ਨਾ ਬਣਨ, ਕਿਉਂਕਿ ਤੁਸੀਂ ਜਾਣਦੇ ਹੋ ਕਿ ਅਸੀਂ ਜੋ ਉਪਦੇਸ਼ਕ ਹਾਂ, “ਉਪਦੇਸ਼ਕਾਂ ਦਾ ਦੂਜਿਆਂ ਨਾਲੋਂ ਸਖ਼ਤ ਨਿਆਂ ਕੀਤਾ ਜਾਵੇਗਾ,”

2ਅਸੀਂ ਸਾਰੇ ਕਈ ਤਰੀਕਿਆਂ ਨਾਲ ਠੋਕਰ ਖਾਂਦੇ ਹਾਂ। ਕੋਈ ਵੀ ਜਿਹੜਾ ਕਦੀ ਬਚਨ ਵਿੱਚ ਭੁੱਲ ਨਹੀਂ ਕਰਦਾ ਉਹ ਸੰਪੂਰਨ ਹੈ, ਉਹ ਆਪਣੇ ਪੂਰੇ ਸਰੀਰ ਨੂੰ ਠੱਲ੍ਹ ਪਾਉਣ ਦੇ ਯੋਗ ਹੁੰਦਾ ਹੈ।

3ਜਦੋਂ ਅਸੀਂ ਘੋੜਿਆਂ ਦੇ ਮੂੰਹ ਵਿੱਚ ਲਗਾਮਾਂ ਪਾਉਂਦੇ ਹਾਂ ਤਾਂ ਜੋ ਉਹ ਸਾਡੇ ਵੱਸ ਵਿੱਚ ਰਹਿਣ, ਤੇ ਅਸੀਂ ਉਹਨਾਂ ਦੇ ਸਰੀਰ ਨੂੰ ਮੋੜ ਸਕਦੇ ਹਾਂ।

4ਜਾਂ ਜਹਾਜ਼ਾਂ ਨੂੰ ਉਦਾਹਰਣ ਵਜੋਂ ਵੇਖੀਏ। ਹਾਲਾਂਕਿ ਉਹ ਇੰਨੇ ਵੱਡੇ ਹੁੰਦੇ ਹਨ ਅਤੇ ਤੇਜ਼ ਹਵਾਵਾਂ ਨਾਲ ਚਲਾਏ ਜਾਂਦੇ ਹਨ, ਉਨ੍ਹਾਂ ਨੂੰ ਚਾਲਕ ਇੱਕ ਬਹੁਤ ਹੀ ਛੋਟੀ ਜਿਹੀ ਪਤਵਾਰ ਨਾਲ ਜਿੱਥੇ ਵੀ ਲੈ ਜਾਣਾ ਚਾਹੁੰਦਾ ਮੋੜ ਲੈਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.