ਯਾਕੋਬ 3

ਪਰ ਕੋਈ ਵੀ ਮਨੁੱਖ ਜੀਭ ਨੂੰ ਕਾਬੂ ਨਹੀਂ ਕਰ ਸਕਦਾ। ਇਹ ਇੱਕ ਚੰਚਲ ਬੁਰਾਈ ਹੈ, ਜੋ ਨਾਸ਼ ਕਰਨ ਵਾਲੇ ਜ਼ਹਿਰ ਨਾਲ ਭਰੀ ਹੋਈ ਹੈ।

James 3:8 (UKJV) But the tongue can no man tame; it is an unruly evil, full of deadly poison.

6ਜੀਭ ਵੀ ਅੱਗ ਵਰਗੀ ਹੈ, ਸਰੀਰ ਦੇ ਅੰਗਾਂ ਵਿੱਚ ਬੁਰਾਈ ਦੀ ਦੁਨੀਆਂ ਜੀਭ ਹੈ, ਇਹ ਸਾਰੇ ਸਰੀਰ ਨੂੰ ਭ੍ਰਿਸ਼ਟ ਕਰਦੀ ਹੈ, ਆਪਣੇ ਜੀਵਨ-ਚੱਕਰ ਦੇ ਪੂਰੇ ਰਾਹ ਨੂੰ ਅੱਗ ਲਗਾਉਂਦੀ ਹੈ, ਅਤੇ ਖੁਦ ਨਰਕ ਦੀ ਅੱਗ ਤੋਂ ਬਲ ਉੱਠਦੀ ਹੈ।

7ਹਰ ਪ੍ਰਕਾਰ ਦੇ ਜਾਨਵਰਾਂ, ਪੰਛੀਆਂ, ਸੱਪਾਂ ਅਤੇ ਸਮੁੰਦਰੀ ਜੀਵਾਂ ਨੂੰ ਮਨੁੱਖਜਾਤੀ ਦੁਆਰਾ ਕਾਬੂ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਕਾਬੂ ਕੀਤਾ ਵੀ ਗਿਆ ਹੈ,

8ਪਰ ਕੋਈ ਵੀ ਮਨੁੱਖ ਜੀਭ ਨੂੰ ਕਾਬੂ ਨਹੀਂ ਕਰ ਸਕਦਾ। ਇਹ ਇੱਕ ਚੰਚਲ ਬੁਰਾਈ ਹੈ, ਜੋ ਨਾਸ਼ ਕਰਨ ਵਾਲੇ ਜ਼ਹਿਰ ਨਾਲ ਭਰੀ ਹੋਈ ਹੈ।

9ਜੀਭ ਨਾਲ ਅਸੀਂ ਆਪਣੇ ਪ੍ਰਭੂ ਸਾਡੇ ਪਿਤਾ ਦੀ ਉਸਤਤ ਕਰਦੇ ਹਾਂ, ਅਤੇ ਇਸ ਦੇ ਨਾਲ ਅਸੀਂ ਉਨ੍ਹਾਂ ਮਨੁੱਖਾਂ ਨੂੰ ਸਰਾਪ ਦਿੰਦੇ ਹਾਂ, ਜੋ ਪਰਮੇਸ਼ਵਰ ਦੇ ਸਰੂਪ ਉੱਤੇ ਬਣਾਏ ਗਏ ਹਨ।

10ਉਸੇ ਮੂੰਹ ਵਿੱਚੋਂ ਪ੍ਰਸ਼ੰਸਾ ਅਤੇ ਸਰਾਪ ਨਿਕਲਦੇ ਹਨ। ਹੇ ਮੇਰੇ ਭਰਾਵੋ ਅਤੇ ਭੈਣੋ, ਇਹ ਗੱਲਾਂ ਇਸੇ ਤਰ੍ਹਾਂ ਨਹੀਂ ਹੋਣੀਆਂ ਚਾਹੀਦੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.