7ਹਰ ਪ੍ਰਕਾਰ ਦੇ ਜਾਨਵਰਾਂ, ਪੰਛੀਆਂ, ਸੱਪਾਂ ਅਤੇ ਸਮੁੰਦਰੀ ਜੀਵਾਂ ਨੂੰ ਮਨੁੱਖਜਾਤੀ ਦੁਆਰਾ ਕਾਬੂ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਕਾਬੂ ਕੀਤਾ ਵੀ ਗਿਆ ਹੈ,
8ਪਰ ਕੋਈ ਵੀ ਮਨੁੱਖ ਜੀਭ ਨੂੰ ਕਾਬੂ ਨਹੀਂ ਕਰ ਸਕਦਾ। ਇਹ ਇੱਕ ਚੰਚਲ ਬੁਰਾਈ ਹੈ, ਜੋ ਨਾਸ਼ ਕਰਨ ਵਾਲੇ ਜ਼ਹਿਰ ਨਾਲ ਭਰੀ ਹੋਈ ਹੈ।
9ਜੀਭ ਨਾਲ ਅਸੀਂ ਆਪਣੇ ਪ੍ਰਭੂ ਸਾਡੇ ਪਿਤਾ ਦੀ ਉਸਤਤ ਕਰਦੇ ਹਾਂ, ਅਤੇ ਇਸ ਦੇ ਨਾਲ ਅਸੀਂ ਉਨ੍ਹਾਂ ਮਨੁੱਖਾਂ ਨੂੰ ਸਰਾਪ ਦਿੰਦੇ ਹਾਂ, ਜੋ ਪਰਮੇਸ਼ਵਰ ਦੇ ਸਰੂਪ ਉੱਤੇ ਬਣਾਏ ਗਏ ਹਨ।
10ਉਸੇ ਮੂੰਹ ਵਿੱਚੋਂ ਪ੍ਰਸ਼ੰਸਾ ਅਤੇ ਸਰਾਪ ਨਿਕਲਦੇ ਹਨ। ਹੇ ਮੇਰੇ ਭਰਾਵੋ ਅਤੇ ਭੈਣੋ, ਇਹ ਗੱਲਾਂ ਇਸੇ ਤਰ੍ਹਾਂ ਨਹੀਂ ਹੋਣੀਆਂ ਚਾਹੀਦੀਆਂ।
11ਕੀ ਇੱਕ ਹੀ ਝਰਨੇ ਤੋਂ ਮਿੱਠਾ ਪਾਣੀ ਅਤੇ ਖਾਰਾ ਪਾਣੀ ਦੋਵੇਂ ਵਹਿ ਸਕਦੇ ਹਨ?