ਯਾਕੋਬ 4

ਜਾਂ ਕੀ ਤੁਸੀਂ ਸੋਚਦੇ ਹੋ ਕਿ ਪਵਿੱਤਰ ਸ਼ਾਸਤਰ ਬਿਨਾਂ ਕਿਸੇ ਕਾਰਨ ਦੇ ਕਹਿੰਦਾ ਹੈ ਕਿ ਉਹ ਈਰਖਾ ਨਾਲ ਉਸ ਪਵਿੱਤਰ ਆਤਮਾ ਦੀ ਇੱਛਾ ਰੱਖਦਾ ਹੈ ਜਿਸ ਨੂੰ ਉਸ ਨੇ ਸਾਡੇ ਵਿੱਚ ਵਸਾਇਆ ਹੈ?

James 4:5 (UKJV) Do all of you think that the scripture says in vain, The spirit that dwells in us lusts to envy?

3ਜਦੋਂ ਤੁਸੀਂ ਪਰਮੇਸ਼ਵਰ ਕੋਲੋ ਮੰਗਦੇ ਹੋ, ਤੁਹਾਨੂੰ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਤੁਸੀਂ ਬੁਰੀ ਨੀਤ ਨਾਲ ਮੰਗਦੇ ਹੋ, ਤਾਂ ਜੋ ਤੁਸੀਂ ਉਸ ਨੂੰ ਆਪਣੀਆਂ ਭੋਗ ਬਿਲਾਸਾਂ ਤੇ ਖਰਚ ਕਰ ਸਕੋ।

4ਹੇ ਬੇਵਫ਼ਾ ਲੋਕੋ, ਕੀ ਤੁਸੀਂ ਨਹੀਂ ਜਾਣਦੇ ਕਿ ਸੰਸਾਰ ਨਾਲ ਦੋਸਤੀ ਕਰਨਾ ਪਰਮੇਸ਼ਵਰ ਨਾਲ ਵੈਰ ਕਰਨਾ ਹੈ? ਇਸ ਲਈ, ਜੋ ਕੋਈ ਵੀ ਸੰਸਾਰ ਦਾ ਦੋਸਤ ਬਣਨ ਦੀ ਚੋਣ ਕਰਦਾ ਹੈ ਉਹ ਪਰਮੇਸ਼ਵਰ ਦਾ ਦੁਸ਼ਮਣ ਬਣ ਜਾਂਦਾ ਹੈ।

5ਜਾਂ ਕੀ ਤੁਸੀਂ ਸੋਚਦੇ ਹੋ ਕਿ ਪਵਿੱਤਰ ਸ਼ਾਸਤਰ ਬਿਨਾਂ ਕਿਸੇ ਕਾਰਨ ਦੇ ਕਹਿੰਦਾ ਹੈ ਕਿ ਉਹ ਈਰਖਾ ਨਾਲ ਉਸ ਪਵਿੱਤਰ ਆਤਮਾ ਦੀ ਇੱਛਾ ਰੱਖਦਾ ਹੈ ਜਿਸ ਨੂੰ ਉਸ ਨੇ ਸਾਡੇ ਵਿੱਚ ਵਸਾਇਆ ਹੈ?

6ਪਰ ਪਰਮੇਸ਼ਵਰ ਸਾਨੂੰ ਵਧੇਰੇ ਕਿਰਪਾ ਦਿੰਦਾ ਹੈ। ਇਸੇ ਲਈ ਪਵਿੱਤਰ ਸ਼ਾਸਤਰ ਕਹਿੰਦਾ ਹੈ: “ਪਰਮੇਸ਼ਵਰ ਹੰਕਾਰੀਆਂ ਦਾ ਵਿਰੋਧ ਕਰਦਾ ਹੈ ਪਰ ਨਿਮਰ ਲੋਕਾਂ ਤੇ ਮਿਹਰ ਕਰਦਾ ਹੈ।”

7ਆਪਣੇ ਆਪ ਨੂੰ ਪਰਮੇਸ਼ਵਰ ਦੇ ਅਧੀਨ ਕਰੋ। ਦੁਸ਼ਟ ਦਾ ਸਾਹਮਣਾ ਕਰੋ, ਅਤੇ ਉਹ ਤੁਹਾਡੇ ਅੱਗੋਂ ਭੱਜ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.