ਯਾਕੋਬ 5

ਦੇਖੋ! ਜਿਹੜੀ ਮਜ਼ਦੂਰੀ ਤੁਸੀਂ ਉਨ੍ਹਾਂ ਖੇਤਾਂ ਨੂੰ ਕੱਟਣ ਵਾਲੇ ਕਾਮਿਆਂ ਨੂੰ ਦੇਣ ਵਿੱਚ ਅਸਫ਼ਲ ਰਹੇ ਹੋ ਉਹ ਤੁਹਾਡੇ ਵਿਰੁੱਧ ਫ਼ਰਿਆਦ ਕਰ ਰਹੀ ਹੈ। ਵਾਢਿਆਂ ਦੀ ਦੁਹਾਈ ਸਰਵਸ਼ਕਤੀਮਾਨ ਪ੍ਰਭੂ ਦੇ ਕੰਨਾਂ ਤੱਕ ਪਹੁੰਚ ਗਈ ਹੈ।

James 5:4 (UKJV) Behold, the hire of the labourers who have reaped down your fields, which is of you kept back by fraud, cries: and the cries of them which have reaped are entered into the ears of the Lord of sabaoth.

2ਤੁਹਾਡੀ ਦੌਲਤ ਖਰਾਬ ਹੋ ਗਈ, ਅਤੇ ਕੀੜਿਆਂ ਨੇ ਤੁਹਾਡੇ ਕੱਪੜੇ ਖਾ ਲਏ।

3ਤੁਹਾਡੇ ਸੋਨੇ ਚਾਂਦੀ ਨੂੰ ਜੰਗਾਲ ਲੱਗਿਆ ਹੋਇਆ ਹੈ। ਉਨ੍ਹਾਂ ਦਾ ਜੰਗਾਲ ਤੁਹਾਡੇ ਵਿਰੁੱਧ ਗਵਾਹੀ ਦੇਵੇਗਾ ਅਤੇ ਤੁਹਾਡਾ ਮਾਸ ਅੱਗ ਵਾਂਗ ਖਾ ਲਵੇਗਾ। ਤੁਸੀਂ ਆਖਰੀ ਦਿਨਾਂ ਵਿੱਚ ਧਨ-ਦੌਲਤ ਇਕੱਠੀ ਕੀਤੀ ਹੈ।

4ਦੇਖੋ! ਜਿਹੜੀ ਮਜ਼ਦੂਰੀ ਤੁਸੀਂ ਉਨ੍ਹਾਂ ਖੇਤਾਂ ਨੂੰ ਕੱਟਣ ਵਾਲੇ ਕਾਮਿਆਂ ਨੂੰ ਦੇਣ ਵਿੱਚ ਅਸਫ਼ਲ ਰਹੇ ਹੋ ਉਹ ਤੁਹਾਡੇ ਵਿਰੁੱਧ ਫ਼ਰਿਆਦ ਕਰ ਰਹੀ ਹੈ। ਵਾਢਿਆਂ ਦੀ ਦੁਹਾਈ ਸਰਵਸ਼ਕਤੀਮਾਨ ਪ੍ਰਭੂ ਦੇ ਕੰਨਾਂ ਤੱਕ ਪਹੁੰਚ ਗਈ ਹੈ।

5ਤੁਸੀਂ ਧਰਤੀ ਉੱਤੇ ਐਸ਼-ਪ੍ਰਸਤੀ ਅਤੇ ਬੜਾ ਹੀ ਸੁੱਖ ਭੋਗਿਆ। ਤੁਸੀਂ ਨਾਸ਼ ਦੇ ਦਿਨਾਂ ਲਈ ਆਪਣੇ ਆਪ ਨੂੰ ਪਾਲਿਆ।

6ਤੁਸੀਂ ਉਸ ਨਿਰਦੋਸ਼ ਦੀ ਨਿੰਦਾ ਕਰਕੇ ਅਤੇ ਉਸ ਦੀ ਹੱਤਿਆ ਕਰ ਦਿੱਤੀ, ਜੋ ਤੁਹਾਡਾ ਵਿਰੋਧ ਨਹੀਂ ਕਰ ਰਿਹਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.