4ਦੇਖੋ! ਜਿਹੜੀ ਮਜ਼ਦੂਰੀ ਤੁਸੀਂ ਉਨ੍ਹਾਂ ਖੇਤਾਂ ਨੂੰ ਕੱਟਣ ਵਾਲੇ ਕਾਮਿਆਂ ਨੂੰ ਦੇਣ ਵਿੱਚ ਅਸਫ਼ਲ ਰਹੇ ਹੋ ਉਹ ਤੁਹਾਡੇ ਵਿਰੁੱਧ ਫ਼ਰਿਆਦ ਕਰ ਰਹੀ ਹੈ। ਵਾਢਿਆਂ ਦੀ ਦੁਹਾਈ ਸਰਵਸ਼ਕਤੀਮਾਨ ਪ੍ਰਭੂ ਦੇ ਕੰਨਾਂ ਤੱਕ ਪਹੁੰਚ ਗਈ ਹੈ।
5ਤੁਸੀਂ ਧਰਤੀ ਉੱਤੇ ਐਸ਼-ਪ੍ਰਸਤੀ ਅਤੇ ਬੜਾ ਹੀ ਸੁੱਖ ਭੋਗਿਆ। ਤੁਸੀਂ ਨਾਸ਼ ਦੇ ਦਿਨਾਂ ਲਈ ਆਪਣੇ ਆਪ ਨੂੰ ਪਾਲਿਆ।
6ਤੁਸੀਂ ਉਸ ਨਿਰਦੋਸ਼ ਦੀ ਨਿੰਦਾ ਕਰਕੇ ਅਤੇ ਉਸ ਦੀ ਹੱਤਿਆ ਕਰ ਦਿੱਤੀ, ਜੋ ਤੁਹਾਡਾ ਵਿਰੋਧ ਨਹੀਂ ਕਰ ਰਿਹਾ ਸੀ।
7ਹੇ ਭਰਾਵੋ ਅਤੇ ਭੈਣੋ, ਫਿਰ ਪ੍ਰਭੂ ਦੇ ਵਾਪਸ ਆਉਣ ਤੱਕ ਧੀਰਜ ਰੱਖੋ। ਵੇਖੋ ਕਿਵੇਂ ਕਿਸਾਨ ਆਪਣੀ ਜ਼ਮੀਨ ਵਿੱਚ ਉੱਤਮ ਫਸਲ ਦੀ ਉਪਜ ਦਾ ਇੰਤਜ਼ਾਰ ਕਰਦਾ ਹੈ, ਧੀਰਜ ਨਾਲ ਪਤਝੜ ਅਤੇ ਬਸੰਤ ਦੇ ਮੀਂਹ ਦੀ ਉਡੀਕ ਕਰਦਾ ਹੈ।
8ਤੁਸੀਂ ਵੀ, ਧੀਰਜ ਰੱਖੋ ਅਤੇ ਦ੍ਰਿੜ੍ਹ ਰਹੋ, ਕਿਉਂਕਿ ਪ੍ਰਭੂ ਦਾ ਵਾਪਸ ਆਉਣਾ ਨੇੜੇ ਹੈ।