ਯੋਏਲ 2

ਤੁਹਾਡੇ ਕੋਲ ਖਾਣ ਲਈ ਬਹੁਤ ਕੁਝ ਹੋਵੇਗਾ, ਜਦੋਂ ਤੱਕ ਤੁਸੀਂ ਰੱਜ ਨਹੀਂ ਜਾਂਦੇ, ਅਤੇ ਤੁਸੀਂ ਆਪਣੇ ਯਾਹਵੇਹ ਦੇ ਨਾਮ ਦੀ ਉਸਤਤ ਕਰੋਗੇ, ਜਿਸ ਨੇ ਤੁਹਾਡੇ ਲਈ ਅਚਰਜ ਕੰਮ ਕੀਤੇ ਹਨ। ਫੇਰ ਕਦੇ ਮੇਰੇ ਲੋਕ ਸ਼ਰਮਿੰਦਾ ਨਹੀਂ ਹੋਣਗੇ।

Joel 2:26 (UKJV) And all of you shall eat in plenty, and be satisfied, and praise the name of the LORD your God, that has dealt wondrously with you: and my people shall never be ashamed.

24ਪਿੜ ਅਨਾਜ ਨਾਲ ਭਰ ਜਾਣਗੇ; ਚੁਬੱਚੇ ਨਵੀਂ ਦਾਖਰਸ ਅਤੇ ਤੇਲ ਨਾਲ ਭਰ ਜਾਣਗੇ।

25“ਜੋ ਫਸਲ ਨੂੰ ਟਿੱਡੀਆਂ ਨੇ ਖਾਧਾ ਹੈ ਉਸ ਨੂੰ ਮੈਂ ਵਾਪਸ ਕਰਾਂਗਾ, ਵੱਡੀ ਟਿੱਡੀ ਅਤੇ ਛੋਟੀ ਟਿੱਡੀ, ਹੂੰਝਾ ਫੇਰ ਅਤੇ ਟਪੂਸੀ ਮਾਰ ਟਿੱਡੀਆਂ ਨੇ ਅਰਥਾਤ ਮੇਰੀ ਵੱਡੀ ਫੌਜ ਨੇ ਜਿਹੜੀ ਮੈਂ ਤੁਹਾਡੇ ਉੱਤੇ ਘੱਲੀ ਸੀ, ਖਾ ਲਿਆ ਸੀ, ਉਹ ਮੈਂ ਤੁਹਾਨੂੰ ਮੋੜ ਦਿਆਂਗਾ।

26ਤੁਹਾਡੇ ਕੋਲ ਖਾਣ ਲਈ ਬਹੁਤ ਕੁਝ ਹੋਵੇਗਾ, ਜਦੋਂ ਤੱਕ ਤੁਸੀਂ ਰੱਜ ਨਹੀਂ ਜਾਂਦੇ, ਅਤੇ ਤੁਸੀਂ ਆਪਣੇ ਯਾਹਵੇਹ ਦੇ ਨਾਮ ਦੀ ਉਸਤਤ ਕਰੋਗੇ, ਜਿਸ ਨੇ ਤੁਹਾਡੇ ਲਈ ਅਚਰਜ ਕੰਮ ਕੀਤੇ ਹਨ। ਫੇਰ ਕਦੇ ਮੇਰੇ ਲੋਕ ਸ਼ਰਮਿੰਦਾ ਨਹੀਂ ਹੋਣਗੇ।

27ਤਦ ਤੁਸੀਂ ਜਾਣ ਜਾਵੋਂਗੇ ਕਿ ਮੈਂ ਇਸਰਾਏਲ ਵਿੱਚ ਹਾਂ, ਕਿ ਮੈਂ ਹੀ ਤੁਹਾਡਾ ਯਾਹਵੇਹ ਪਰਮੇਸ਼ਵਰ ਹਾਂ, ਅਤੇ ਕੋਈ ਹੋਰ ਨਹੀਂ ਹੈ। ਫੇਰ ਕਦੇ ਮੇਰੇ ਲੋਕ ਸ਼ਰਮਿੰਦਾ ਨਹੀਂ ਹੋਣਗੇ।

28“ਅਤੇ ਇਸ ਤੋਂ ਬਾਅਦ ਅਜਿਹਾ ਹੋਵੇਗਾ, ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾ ਦਿਆਂਗਾ। ਅਤੇ ਤੁਹਾਡੇ ਪੁੱਤਰ ਅਤੇ ਤੁਹਾਡੀਆਂ ਧੀਆਂ ਭਵਿੱਖਬਾਣੀ ਕਰਨਗੇ, ਤੁਹਾਡੇ ਜੁਆਨ ਦਰਸ਼ਣ ਵੇਖਣਗੇ, ਤੁਹਾਡੇ ਬਜ਼ੁਰਗ ਸੁਫ਼ਨੇ ਵੇਖਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.