1ਆਦ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ਵਰ ਦੇ ਨਾਲ ਸੀ ਅਤੇ ਸ਼ਬਦ ਹੀ ਪਰਮੇਸ਼ਵਰ ਸੀ।
2ਇਹੀ ਸ਼ਬਦ ਆਦ ਵਿੱਚ ਪਰਮੇਸ਼ਵਰ ਦੇ ਨਾਲ ਸੀ।
3ਸਾਰੀਆਂ ਚੀਜ਼ਾਂ ਉਸ ਦੇ ਦੁਆਰਾ ਬਣਾਈਆਂ ਗਈਆਂ ਉਸ ਦੇ ਬਿਨਾਂ ਕੁਝ ਵੀ ਨਹੀਂ ਬਣਿਆ।
4ਜੀਵਨ ਉਸੇ ਸ਼ਬਦ ਵਿੱਚ ਸੀ ਅਤੇ ਉਹ ਜੀਵਨ ਮਨੁੱਖ ਦੇ ਲਈ ਚਾਨਣ ਸੀ।
5ਉਹ ਚਾਨਣ ਹਨੇਰੇ ਵਿੱਚ ਚਮਕਦਾ ਹੈ, ਹਨੇਰਾ ਉਸ ਉੱਤੇ ਭਾਰੀ ਨਹੀਂ ਹੋ ਸਕਿਆ।