4ਜੀਵਨ ਉਸੇ ਸ਼ਬਦ ਵਿੱਚ ਸੀ ਅਤੇ ਉਹ ਜੀਵਨ ਮਨੁੱਖ ਦੇ ਲਈ ਚਾਨਣ ਸੀ।
5ਉਹ ਚਾਨਣ ਹਨੇਰੇ ਵਿੱਚ ਚਮਕਦਾ ਹੈ, ਹਨੇਰਾ ਉਸ ਉੱਤੇ ਭਾਰੀ ਨਹੀਂ ਹੋ ਸਕਿਆ।
6ਪਰਮੇਸ਼ਵਰ ਨੇ ਯੋਹਨ ਨਾਮ ਦੇ ਇੱਕ ਵਿਅਕਤੀ ਨੂੰ ਭੇਜਿਆ।
7ਉਹ ਚਾਨਣ ਦੇ ਬਾਰੇ ਗਵਾਹੀ ਦੇਣ ਆਇਆ ਤਾਂ ਜੋ ਹਰ ਕੋਈ ਉਸ ਦੇ ਰਾਹੀਂ ਜੋਤੀ ਤੇ ਵਿਸ਼ਵਾਸ ਕਰ ਸਕੇ।
8ਯੋਹਨ ਆਪ ਚਾਨਣ ਤਾਂ ਨਹੀਂ ਸੀ ਪਰ ਉਹ ਚਾਨਣ ਦੀ ਗਵਾਹੀ ਦੇਣ ਆਇਆ ਸੀ।