ਯੋਹਨ 10

ਅਤੇ ਯਿਸ਼ੂ ਹੈਕਲ ਦੇ ਵਿਹੜੇ ਵਿੱਚ ਸ਼ਲੋਮੋਨ ਦੀ ਡਿਉਢੀ ਵਿੱਚ ਸੀ।

John 10:23 (UKJV) And Jesus walked in the temple in Solomon's porch.

21ਪਰ ਕੁਝ ਹੋਰਾਂ ਨੇ ਕਿਹਾ, “ਇਹ ਬਚਨ ਭੂਤ ਚਿੰਬੜੇ ਆਦਮੀ ਦੇ ਨਹੀਂ ਹਨ। ਕੀ ਕੋਈ ਭੂਤ ਅੰਨ੍ਹੇ ਦੀਆਂ ਅੱਖਾਂ ਖੋਲ੍ਹ ਸਕਦਾ ਹੈ?”

22ਫਿਰ ਯੇਰੂਸ਼ਲੇਮ ਵਿੱਚ ਹੈਕਲ ਦਾ ਸਮਰਪਣ ਕਰਨ ਦਾ ਤਿਉਹਾਰ ਆਇਆ। ਇਹ ਸਰਦੀਆਂ ਦੀ ਰੁੱਤ ਸੀ,

23ਅਤੇ ਯਿਸ਼ੂ ਹੈਕਲ ਦੇ ਵਿਹੜੇ ਵਿੱਚ ਸ਼ਲੋਮੋਨ ਦੀ ਡਿਉਢੀ ਵਿੱਚ ਸੀ।

24ਯਹੂਦੀ ਜਿਹੜੇ ਉਹਨਾਂ ਦੇ ਆਸ-ਪਾਸ ਇਕੱਠੇ ਹੋਏ ਸਨ ਕਹਿਣ ਲੱਗੇ, “ਤੁਸੀਂ ਸਾਨੂੰ ਕਦੋਂ ਤੱਕ ਦੁਬਿਧਾ ਵਿੱਚ ਰੱਖੋਂਗੇ? ਜੇ ਤੁਸੀਂ ਮਸੀਹਾ ਹੋ, ਤਾਂ ਸਾਨੂੰ ਸਾਫ਼-ਸਾਫ਼ ਦੱਸੋ।”

25ਯਿਸ਼ੂ ਨੇ ਉੱਤਰ ਦਿੱਤਾ, “ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਾ ਹਾਂ ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ। ਮੇਰੇ ਪਿਤਾ ਦੇ ਨਾਮ ਤੇ ਮੈਂ ਉਹ ਕੰਮ ਕਰਦਾ ਹਾਂ ਕਿਉਂ ਜੋ ਉਹ ਮੇਰੇ ਗਵਾਹ ਦਿੰਦੇ ਹਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.