ਯੋਹਨ 10

ਯਹੂਦੀ ਜਿਹੜੇ ਉਹਨਾਂ ਦੇ ਆਸ-ਪਾਸ ਇਕੱਠੇ ਹੋਏ ਸਨ ਕਹਿਣ ਲੱਗੇ, “ਤੁਸੀਂ ਸਾਨੂੰ ਕਦੋਂ ਤੱਕ ਦੁਬਿਧਾ ਵਿੱਚ ਰੱਖੋਂਗੇ? ਜੇ ਤੁਸੀਂ ਮਸੀਹਾ ਹੋ, ਤਾਂ ਸਾਨੂੰ ਸਾਫ਼-ਸਾਫ਼ ਦੱਸੋ।”

John 10:24 (UKJV) Then came the Jews round about him, and said unto him, How long do you make us to doubt? If you be the Christ, tell us plainly.

22ਫਿਰ ਯੇਰੂਸ਼ਲੇਮ ਵਿੱਚ ਹੈਕਲ ਦਾ ਸਮਰਪਣ ਕਰਨ ਦਾ ਤਿਉਹਾਰ ਆਇਆ। ਇਹ ਸਰਦੀਆਂ ਦੀ ਰੁੱਤ ਸੀ,

23ਅਤੇ ਯਿਸ਼ੂ ਹੈਕਲ ਦੇ ਵਿਹੜੇ ਵਿੱਚ ਸ਼ਲੋਮੋਨ ਦੀ ਡਿਉਢੀ ਵਿੱਚ ਸੀ।

24ਯਹੂਦੀ ਜਿਹੜੇ ਉਹਨਾਂ ਦੇ ਆਸ-ਪਾਸ ਇਕੱਠੇ ਹੋਏ ਸਨ ਕਹਿਣ ਲੱਗੇ, “ਤੁਸੀਂ ਸਾਨੂੰ ਕਦੋਂ ਤੱਕ ਦੁਬਿਧਾ ਵਿੱਚ ਰੱਖੋਂਗੇ? ਜੇ ਤੁਸੀਂ ਮਸੀਹਾ ਹੋ, ਤਾਂ ਸਾਨੂੰ ਸਾਫ਼-ਸਾਫ਼ ਦੱਸੋ।”

25ਯਿਸ਼ੂ ਨੇ ਉੱਤਰ ਦਿੱਤਾ, “ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਾ ਹਾਂ ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ। ਮੇਰੇ ਪਿਤਾ ਦੇ ਨਾਮ ਤੇ ਮੈਂ ਉਹ ਕੰਮ ਕਰਦਾ ਹਾਂ ਕਿਉਂ ਜੋ ਉਹ ਮੇਰੇ ਗਵਾਹ ਦਿੰਦੇ ਹਨ,

26ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਤੁਸੀਂ ਮੇਰੀਆਂ ਭੇਡਾਂ ਨਹੀਂ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.