39ਉਹਨਾਂ ਫਿਰ ਯਿਸ਼ੂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਉਹਨਾਂ ਦੇ ਕੋਲੋਂ ਚਲੇ ਗਏ।
40ਯਿਸ਼ੂ ਫਿਰ ਯਰਦਨ ਨਦੀ ਦੇ ਪਾਰ ਉਸ ਥਾਂ ਨੂੰ ਚਲਿਆ ਗਿਆ ਜਿੱਥੇ ਯੋਹਨ ਬਪਤਿਸਮਾ ਦਿੰਦਾ ਸੀ। ਅਤੇ ਉਹ ਉੱਥੇ ਹੀ ਰਿਹਾ,
41ਅਤੇ ਬਹੁਤ ਸਾਰੇ ਲੋਕ ਉਸ ਕੋਲ ਆਏ। ਉਹਨਾਂ ਨੇ ਕਿਹਾ, “ਹਾਲਾਂਕਿ ਯੋਹਨ ਨੇ ਕਦੇ ਕੋਈ ਚਮਤਕਾਰ ਨਹੀਂ ਕੀਤਾ, ਪਰ ਜੋ ਕੁਝ ਯੋਹਨ ਨੇ ਇਸ ਆਦਮੀ ਬਾਰੇ ਕਿਹਾ ਉਹ ਸੱਚ ਸੀ।”
42ਉੱਥੇ ਬਹੁਤ ਸਾਰੇ ਲੋਕਾਂ ਨੇ ਯਿਸ਼ੂ ਤੇ ਵਿਸ਼ਵਾਸ ਕੀਤਾ।