12ਚੇਲਿਆਂ ਨੇ ਕਿਹਾ, “ਪ੍ਰਭੂ, ਜੇ ਉਹ ਸੌ ਰਿਹਾ ਹੈ, ਤਾਂ ਉਹ ਜਾਗ ਜਾਵੇਗਾ।”
13ਯਿਸ਼ੂ ਦੇ ਕਹਿਣ ਦਾ ਮਤਲਬ ਸੀ, ਲਾਜ਼ਰਾਸ ਮਰ ਗਿਆ। ਪਰ ਚੇਲਿਆਂ ਨੇ ਸਮਝਿਆ ਕਿ ਉਹ ਅਸਲੀ ਨੀਂਦ ਬਾਰੇ ਬੋਲ ਰਿਹਾ ਸੀ।
14ਤਾਂ ਯਿਸ਼ੂ ਨੇ ਉਹਨਾਂ ਨੂੰ ਸਾਫ਼-ਸਾਫ਼ ਕਿਹਾ, “ਲਾਜ਼ਰਾਸ ਮਰ ਗਿਆ ਹੈ।
15ਅਤੇ ਤੁਹਾਡੇ ਲਈ ਮੈਨੂੰ ਖੁਸ਼ੀ ਹੈ ਕਿ ਮੈਂ ਉੱਥੇ ਨਹੀਂ ਸੀ, ਕਿਉਂਕਿ ਹੁਣ ਤੁਸੀਂ ਸੱਚ-ਮੁੱਚ ਵਿਸ਼ਵਾਸ ਕਰੋਗੇ। ਆਓ ਅਸੀਂ ਉਸ ਕੋਲ ਚੱਲੀਏ।”
16ਥੋਮਸ, (ਜਿਸ ਦਾ ਨਾਮ ਦਿਦੂਮੁਸ ਸੀ) ਨੇ ਆਪਣੇ ਨਾਲ ਦੇ ਚੇਲਿਆਂ ਨੂੰ ਕਿਹਾ, “ਆਓ, ਅਸੀਂ ਵੀ ਚੱਲੀਏ ਤਾਂ ਜੋ ਅਸੀਂ ਵੀ ਇਨ੍ਹਾਂ ਦੇ ਨਾਲ ਮਰੀਏ।”