14ਤਾਂ ਯਿਸ਼ੂ ਨੇ ਉਹਨਾਂ ਨੂੰ ਸਾਫ਼-ਸਾਫ਼ ਕਿਹਾ, “ਲਾਜ਼ਰਾਸ ਮਰ ਗਿਆ ਹੈ।
15ਅਤੇ ਤੁਹਾਡੇ ਲਈ ਮੈਨੂੰ ਖੁਸ਼ੀ ਹੈ ਕਿ ਮੈਂ ਉੱਥੇ ਨਹੀਂ ਸੀ, ਕਿਉਂਕਿ ਹੁਣ ਤੁਸੀਂ ਸੱਚ-ਮੁੱਚ ਵਿਸ਼ਵਾਸ ਕਰੋਗੇ। ਆਓ ਅਸੀਂ ਉਸ ਕੋਲ ਚੱਲੀਏ।”
16ਥੋਮਸ, (ਜਿਸ ਦਾ ਨਾਮ ਦਿਦੂਮੁਸ ਸੀ) ਨੇ ਆਪਣੇ ਨਾਲ ਦੇ ਚੇਲਿਆਂ ਨੂੰ ਕਿਹਾ, “ਆਓ, ਅਸੀਂ ਵੀ ਚੱਲੀਏ ਤਾਂ ਜੋ ਅਸੀਂ ਵੀ ਇਨ੍ਹਾਂ ਦੇ ਨਾਲ ਮਰੀਏ।”
17ਜਦੋਂ ਯਿਸ਼ੂ ਬੈਥਨੀਆ ਪਹੁੰਚੇ, ਉਹਨਾਂ ਨੂੰ ਦੱਸਿਆ ਗਿਆ ਕਿ ਲਾਜ਼ਰਾਸ ਨੂੰ ਕਬਰ ਵਿੱਚ ਪਏ ਨੂੰ ਪਹਿਲਾਂ ਹੀ ਚਾਰ ਦਿਨ ਹੋ ਗਏ ਹਨ।
18ਬੈਥਨੀਆ ਯੇਰੂਸ਼ਲੇਮ ਤੋਂ ਕੁਝ ਮੀਲ ਦੀ ਦੂਰੀ ਤੇ ਸੀ,