ਯੋਹਨ 11

ਕੁਝ ਯਹੂਦੀ ਮਰਿਯਮ ਦੇ ਘਰ ਉਸ ਨੂੰ ਦਿਲਾਸਾ ਦੇਣ ਆਏ ਸਨ, ਉਹਨਾਂ ਨੇ ਵੇਖਿਆ ਕਿ ਉਹ ਕਿੰਨੀ ਜਲਦੀ ਉੱਠ ਕੇ ਬਾਹਰ ਚੱਲੀ ਗਈ ਹੈ, ਉਹ ਸਾਰੇ ਉਸ ਦੇ ਪਿੱਛੇ ਗਏ। ਉਹਨਾਂ ਨੇ ਸੋਚਿਆ ਕਿ ਉਹ ਕਬਰ ਉੱਤੇ ਸੋਗ ਕਰਨ ਜਾ ਰਹੀ ਹੈ।

John 11:31 (UKJV) The Jews then which were with her in the house, and comforted her, when they saw Mary, that she rose up hastily and went out, followed her, saying, She goes unto the grave to weep there.

29ਜਦੋਂ ਮਰਿਯਮ ਨੇ ਇਹ ਸੁਣਿਆ ਤਾਂ ਉਹ ਇੱਕ ਦਮ ਉੱਠ ਖੜ੍ਹੀ ਹੋਈ ਅਤੇ ਯਿਸ਼ੂ ਕੋਲ ਗਈ।

30ਅਜੇ ਯਿਸ਼ੂ ਪਿੰਡ ਵਿੱਚ ਵੜੇ ਨਹੀਂ ਸੀ, ਪਰ ਉਹ ਅਜੇ ਵੀ ਉਸ ਥਾਂ ਤੇ ਸੀ ਜਿੱਥੇ ਮਾਰਥਾ ਉਹਨਾਂ ਨੂੰ ਮਿਲੀ ਸੀ।

31ਕੁਝ ਯਹੂਦੀ ਮਰਿਯਮ ਦੇ ਘਰ ਉਸ ਨੂੰ ਦਿਲਾਸਾ ਦੇਣ ਆਏ ਸਨ, ਉਹਨਾਂ ਨੇ ਵੇਖਿਆ ਕਿ ਉਹ ਕਿੰਨੀ ਜਲਦੀ ਉੱਠ ਕੇ ਬਾਹਰ ਚੱਲੀ ਗਈ ਹੈ, ਉਹ ਸਾਰੇ ਉਸ ਦੇ ਪਿੱਛੇ ਗਏ। ਉਹਨਾਂ ਨੇ ਸੋਚਿਆ ਕਿ ਉਹ ਕਬਰ ਉੱਤੇ ਸੋਗ ਕਰਨ ਜਾ ਰਹੀ ਹੈ।

32ਜਦੋਂ ਮਰਿਯਮ ਉੱਥੇ ਪਹੁੰਚੀ ਜਿੱਥੇ ਯਿਸ਼ੂ ਸੀ ਅਤੇ ਉਸ ਨੂੰ ਵੇਖਿਆ ਤਾਂ ਉਹ ਉਹਨਾਂ ਦੇ ਪੈਰੀਂ ਡਿੱਗ ਪਈ ਅਤੇ ਆਖਿਆ, “ਪ੍ਰਭੂ ਜੀ, ਜੇ ਤੁਸੀਂ ਇੱਥੇ ਹੁੰਦੇ, ਤਾਂ ਮੇਰਾ ਭਰਾ ਨਾ ਮਰਦਾ।”

33ਜਦੋਂ ਯਿਸ਼ੂ ਨੇ ਉਸ ਔਰਤ ਨੂੰ ਰੋਂਦਿਆ ਵੇਖਿਆ, ਅਤੇ ਜੋ ਯਹੂਦੀ ਉਸ ਦੇ ਨਾਲ ਆਏ ਸਨ, ਉਹ ਵੀ ਰੋ ਰਹੇ ਸਨ ਉਹਨਾਂ ਨੂੰ ਦੇਖ ਕਿ ਯਿਸ਼ੂ ਦਾ ਦਿਲ ਭਰ ਗਿਆ ਅਤੇ ਉਹ ਵੀ ਬਹੁਤ ਦੁੱਖੀ ਹੋਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.