14ਯਿਸ਼ੂ ਨੇ ਇੱਕ ਗਧੀ ਦਾ ਬੱਚਾ ਲਿਆ ਅਤੇ ਉਸ ਉੱਤੇ ਬੈਠ ਗਿਆ, ਜਿਵੇਂ ਕਿ ਇਹ ਲਿਖਿਆ ਹੋਇਆ ਹੈ:
15“ਸੀਯੋਨ ਦੀ ਬੇਟੀ ਨਾ ਡਰ! ਵੇਖੋ, ਤੁਹਾਡਾ ਰਾਜਾ ਇੱਕ ਗਧੀ ਦੇ ਬੱਚੇ ਤੇ ਬੈਠਾ ਹੋਇਆ ਆ ਰਿਹਾ ਹੈ।”
16ਪਹਿਲਾਂ ਉਹਨਾਂ ਦੇ ਚੇਲੇ ਇਹ ਸਭ ਸਮਝ ਨਹੀਂ ਸਕੇ। ਯਿਸ਼ੂ ਦੀ ਮਹਿਮਾ ਹੋਣ ਤੋਂ ਬਾਅਦ ਹੀ ਉਹਨਾਂ ਨੂੰ ਅਹਿਸਾਸ ਹੋਇਆ ਕਿ ਇਹ ਗੱਲਾਂ ਉਹ ਦੇ ਬਾਰੇ ਲਿਖੀਆਂ ਗਈਆਂ ਸਨ ਅਤੇ ਉਨ੍ਹਾਂ ਨੇ ਇਹ ਗੱਲਾਂ ਉਸ ਲਈ ਕੀਤੀਆਂ ਸਨ।
17ਹੁਣ ਉਹ ਭੀੜ ਜਿਹੜੀ ਉਹ ਦੇ ਨਾਲ ਸੀ ਜਦੋਂ ਉਸ ਨੇ ਲਾਜ਼ਰਾਸ ਨੂੰ ਕਬਰ ਚੋਂ ਬੁਲਾਇਆ ਅਤੇ ਜਿਸ ਨੂੰ ਮੁਰਦਿਆਂ ਤੋਂ ਜਿਵਾਲਿਆ, ਇਹ ਗਵਾਹੀ ਉਹ ਹੋਰਨਾਂ ਲੋਕਾਂ ਨੂੰ ਦੱਸ ਰਹੇ ਸਨ।
18ਬਹੁਤ ਸਾਰੇ ਲੋਕ ਯਿਸ਼ੂ ਨੂੰ ਮਿਲਣ ਲਈ ਆਏ ਕਿਉਂਕਿ ਉਹਨਾਂ ਨੇ ਇਸ ਚਮਤਕਾਰ ਬਾਰੇ ਸੁਣਿਆ ਸੀ।