ਯੋਹਨ 12

ਹੁਣ ਉਹ ਭੀੜ ਜਿਹੜੀ ਉਹ ਦੇ ਨਾਲ ਸੀ ਜਦੋਂ ਉਸ ਨੇ ਲਾਜ਼ਰਾਸ ਨੂੰ ਕਬਰ ਚੋਂ ਬੁਲਾਇਆ ਅਤੇ ਜਿਸ ਨੂੰ ਮੁਰਦਿਆਂ ਤੋਂ ਜਿਵਾਲਿਆ, ਇਹ ਗਵਾਹੀ ਉਹ ਹੋਰਨਾਂ ਲੋਕਾਂ ਨੂੰ ਦੱਸ ਰਹੇ ਸਨ।

John 12:17 (UKJV) The people therefore that was with him when he called Lazarus out of his grave, and raised him from the dead, bare record.

15“ਸੀਯੋਨ ਦੀ ਬੇਟੀ ਨਾ ਡਰ! ਵੇਖੋ, ਤੁਹਾਡਾ ਰਾਜਾ ਇੱਕ ਗਧੀ ਦੇ ਬੱਚੇ ਤੇ ਬੈਠਾ ਹੋਇਆ ਆ ਰਿਹਾ ਹੈ।”

16ਪਹਿਲਾਂ ਉਹਨਾਂ ਦੇ ਚੇਲੇ ਇਹ ਸਭ ਸਮਝ ਨਹੀਂ ਸਕੇ। ਯਿਸ਼ੂ ਦੀ ਮਹਿਮਾ ਹੋਣ ਤੋਂ ਬਾਅਦ ਹੀ ਉਹਨਾਂ ਨੂੰ ਅਹਿਸਾਸ ਹੋਇਆ ਕਿ ਇਹ ਗੱਲਾਂ ਉਹ ਦੇ ਬਾਰੇ ਲਿਖੀਆਂ ਗਈਆਂ ਸਨ ਅਤੇ ਉਨ੍ਹਾਂ ਨੇ ਇਹ ਗੱਲਾਂ ਉਸ ਲਈ ਕੀਤੀਆਂ ਸਨ।

17ਹੁਣ ਉਹ ਭੀੜ ਜਿਹੜੀ ਉਹ ਦੇ ਨਾਲ ਸੀ ਜਦੋਂ ਉਸ ਨੇ ਲਾਜ਼ਰਾਸ ਨੂੰ ਕਬਰ ਚੋਂ ਬੁਲਾਇਆ ਅਤੇ ਜਿਸ ਨੂੰ ਮੁਰਦਿਆਂ ਤੋਂ ਜਿਵਾਲਿਆ, ਇਹ ਗਵਾਹੀ ਉਹ ਹੋਰਨਾਂ ਲੋਕਾਂ ਨੂੰ ਦੱਸ ਰਹੇ ਸਨ।

18ਬਹੁਤ ਸਾਰੇ ਲੋਕ ਯਿਸ਼ੂ ਨੂੰ ਮਿਲਣ ਲਈ ਆਏ ਕਿਉਂਕਿ ਉਹਨਾਂ ਨੇ ਇਸ ਚਮਤਕਾਰ ਬਾਰੇ ਸੁਣਿਆ ਸੀ।

19ਇਸ ਲਈ ਫ਼ਰੀਸੀਆਂ ਨੇ ਇੱਕ-ਦੂਜੇ ਨੂੰ ਆਖਿਆ, “ਵੇਖੋ, ਤੁਹਾਡੇ ਕੋਲੋਂ ਕੁਝ ਵੀ ਨਹੀਂ ਹੋ ਰਿਹਾ। ਵੇਖੋ ਸਾਰੀ ਦੁਨੀਆਂ ਉਸ ਦੇ ਮਗਰ ਲੱਗ ਰਹੀ ਹੈ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.