45ਜਿਹੜਾ ਮਨੁੱਖ ਮੈਨੂੰ ਵੇਖਦਾ ਹੈ ਉਹ ਪਰਮੇਸ਼ਵਰ ਨੂੰ ਵੀ ਵੇਖ ਰਿਹਾ ਹੈ ਜਿਸ ਨੇ ਮੈਨੂੰ ਭੇਜਿਆ ਹੈ।
46ਮੈਂ ਇਸ ਦੁਨੀਆਂ ਵਿੱਚ ਇੱਕ ਰੋਸ਼ਨੀ ਬਣ ਕੇ ਆਇਆ ਹਾਂ ਤਾਂ ਜੋ ਕੋਈ ਵੀ ਜੋ ਮੇਰੇ ਤੇ ਵਿਸ਼ਵਾਸ ਕਰਦਾ ਹੈ ਉਹ ਹਨੇਰੇ ਵਿੱਚ ਨਹੀਂ ਰਹੇਗਾ।
47“ਜੇ ਕੋਈ ਮੇਰੇ ਬਚਨਾਂ ਨੂੰ ਸੁਣਦਾ ਹੈ ਪਰ ਉਸ ਨੂੰ ਮੰਨਦਾ ਨਹੀਂ, ਤਾਂ ਮੈਂ ਉਸ ਵਿਅਕਤੀ ਦਾ ਨਿਆਂ ਨਹੀਂ ਕਰਦਾ। ਮੈਂ ਸੰਸਾਰ ਦਾ ਨਿਆਂ ਕਰਨ ਨਹੀਂ ਆਇਆ, ਪਰ ਸੰਸਾਰ ਨੂੰ ਬਚਾਉਣ ਆਇਆ ਹਾਂ।
48ਇਸ ਲਈ ਜੋ ਕੋਈ ਮੈਨੂੰ ਅਤੇ ਮੇਰੇ ਬਚਨਾਂ ਨੂੰ ਨਹੀਂ ਮੰਨਦਾ; ਜੋ ਬਚਨ ਮੈਂ ਬੋਲਦਾ ਹਾਂ ਉਸ ਦਾ ਆਖਰੀ ਦਿਨ ਵਿੱਚ ਨਿਆਂ ਕੀਤਾ ਜਾਵੇਗਾ।
49ਕਿਉਂਕਿ ਮੈਂ ਆਪਣੇ ਆਪ ਤੋਂ ਨਹੀਂ ਬੋਲਦਾ, ਪਰ ਜਿਸ ਪਿਤਾ ਨੇ ਮੈਨੂੰ ਭੇਜਿਆ ਉਸ ਨੇ ਮੈਨੂੰ ਇਹ ਆਗਿਆ ਦਿੱਤੀ ਹੈ ਇਹ ਸਭ ਕੁਝ ਬੋਲਣ ਲਈ।