ਯੋਹਨ 12

ਇਸ ਲਈ ਜੋ ਕੋਈ ਮੈਨੂੰ ਅਤੇ ਮੇਰੇ ਬਚਨਾਂ ਨੂੰ ਨਹੀਂ ਮੰਨਦਾ; ਜੋ ਬਚਨ ਮੈਂ ਬੋਲਦਾ ਹਾਂ ਉਸ ਦਾ ਆਖਰੀ ਦਿਨ ਵਿੱਚ ਨਿਆਂ ਕੀਤਾ ਜਾਵੇਗਾ।

John 12:48 (UKJV) He that rejects me, and receives not my words, has one that judges him: the word that I have spoken, the same shall judge him in the last day.

46ਮੈਂ ਇਸ ਦੁਨੀਆਂ ਵਿੱਚ ਇੱਕ ਰੋਸ਼ਨੀ ਬਣ ਕੇ ਆਇਆ ਹਾਂ ਤਾਂ ਜੋ ਕੋਈ ਵੀ ਜੋ ਮੇਰੇ ਤੇ ਵਿਸ਼ਵਾਸ ਕਰਦਾ ਹੈ ਉਹ ਹਨੇਰੇ ਵਿੱਚ ਨਹੀਂ ਰਹੇਗਾ।

47“ਜੇ ਕੋਈ ਮੇਰੇ ਬਚਨਾਂ ਨੂੰ ਸੁਣਦਾ ਹੈ ਪਰ ਉਸ ਨੂੰ ਮੰਨਦਾ ਨਹੀਂ, ਤਾਂ ਮੈਂ ਉਸ ਵਿਅਕਤੀ ਦਾ ਨਿਆਂ ਨਹੀਂ ਕਰਦਾ। ਮੈਂ ਸੰਸਾਰ ਦਾ ਨਿਆਂ ਕਰਨ ਨਹੀਂ ਆਇਆ, ਪਰ ਸੰਸਾਰ ਨੂੰ ਬਚਾਉਣ ਆਇਆ ਹਾਂ।

48ਇਸ ਲਈ ਜੋ ਕੋਈ ਮੈਨੂੰ ਅਤੇ ਮੇਰੇ ਬਚਨਾਂ ਨੂੰ ਨਹੀਂ ਮੰਨਦਾ; ਜੋ ਬਚਨ ਮੈਂ ਬੋਲਦਾ ਹਾਂ ਉਸ ਦਾ ਆਖਰੀ ਦਿਨ ਵਿੱਚ ਨਿਆਂ ਕੀਤਾ ਜਾਵੇਗਾ।

49ਕਿਉਂਕਿ ਮੈਂ ਆਪਣੇ ਆਪ ਤੋਂ ਨਹੀਂ ਬੋਲਦਾ, ਪਰ ਜਿਸ ਪਿਤਾ ਨੇ ਮੈਨੂੰ ਭੇਜਿਆ ਉਸ ਨੇ ਮੈਨੂੰ ਇਹ ਆਗਿਆ ਦਿੱਤੀ ਹੈ ਇਹ ਸਭ ਕੁਝ ਬੋਲਣ ਲਈ।

50ਮੈਂ ਜਾਣਦਾ ਹਾਂ ਕਿ ਉਸ ਦਾ ਹੁਕਮ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਇਸ ਲਈ ਜੋ ਵੀ ਮੈਂ ਕਹਿੰਦਾ ਹਾਂ ਉਹ ਪਿਤਾ ਨੇ ਮੈਨੂੰ ਕਹਿਣ ਦੀ ਆਗਿਆ ਦਿੱਤੀ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.