3ਫਿਰ ਮਰਿਯਮ ਨੇ ਅੱਧਾ ਕਿੱਲੋ ਸ਼ੁੱਧ ਜਟਾਮਾਸੀ ਦਾ ਇੱਕ ਮਹਿੰਗਾ ਅਤਰ ਲਿਆ ਅਤੇ ਉਸ ਨੇ ਯਿਸ਼ੂ ਦੇ ਪੈਰਾਂ ਉੱਤੇ ਡੋਲ੍ਹਿਆ ਅਤੇ ਉਸ ਦੇ ਪੈਰ ਆਪਣੇ ਵਾਲਾਂ ਨਾਲ ਪੂੰਝੇ। ਉਸ ਅਤਰ ਦੀ ਖੁਸ਼ਬੂ ਨਾਲ ਸਾਰਾ ਘਰ ਭਰ ਗਿਆ।
4ਪਰ ਉਸ ਦੇ ਚੇਲਿਆਂ ਵਿੱਚੋਂ ਇੱਕ, ਇਸਕਾਰਿਯੋਤ ਵਾਸੀ ਯਹੂਦਾਹ ਨੇ ਬੋਲਿਆ, ਜੋ ਬਾਅਦ ਵਿੱਚ ਯਿਸ਼ੂ ਨੂੰ ਗ੍ਰਿਫ਼ਤਾਰ ਕਰਵਾਉਣ ਵਾਲਾ ਸੀ,
5“ਇਹ ਅਤਰ ਨੂੰ ਤਿੰਨ ਸੌ ਦੀਨਾਰ ਦਾ ਕਿਉਂ ਨਹੀਂ ਵੇਚਿਆ ਗਿਆ ਅਤੇ ਪੈਸੇ ਗਰੀਬਾਂ ਨੂੰ ਕਿਉਂ ਨਹੀਂ ਦਿੱਤੇ ਗਏ? ਇਹ ਇੱਕ ਸਾਲ ਦੀ ਤਨਖਾਹ ਦੀ ਕੀਮਤ ਸੀ।”
6ਉਸ ਨੇ ਇਹ ਇਸ ਲਈ ਨਹੀਂ ਕਿਹਾ ਕਿਉਂਕਿ ਉਹ ਗਰੀਬਾਂ ਦੀ ਪਰਵਾਹ ਕਰਦਾ ਸੀ ਪਰ ਕਿਉਂਕਿ ਉਹ ਚੋਰ ਸੀ। ਕਿਉਂਕਿ ਪੈਸੇ ਵਾਲੀ ਥੈਲੀ ਉਸ ਕੋਲ ਰਹਿੰਦੀ ਸੀ। ਉਸ ਵਿੱਚ ਜੋ ਕੁਝ ਪਾਇਆ ਜਾਂਦਾ ਸੀ ਉਹ ਉਸ ਵਿੱਚੋਂ ਕੱਢ ਲੈਂਦਾ ਸੀ।
7ਯਿਸ਼ੂ ਨੇ ਉਹਨਾਂ ਨੂੰ ਜਵਾਬ ਦਿੱਤਾ, “ਉਸ ਨੂੰ ਇਕੱਲੇ ਰਹਿਣ ਦਿਓ। ਕਿ ਉਹ ਇਹ ਅਤਰ ਨੂੰ ਮੇਰੇ ਦਫ਼ਨਾਉਣ ਵਾਲੇ ਦਿਨ ਲਈ ਬਚਾ ਲਵੇ।