24ਸ਼ਿਮਓਨ ਪਤਰਸ ਨੇ ਇਸ਼ਾਰਾ ਕੀਤਾ ਅਤੇ ਪੁੱਛਿਆ, “ਉਹ ਕਿਸ ਬਾਰੇ ਗੱਲ ਕਰ ਰਹੇ ਹਨ?”
25ਤਾਂ ਉਹ ਚੇਲਾ ਯਿਸ਼ੂ ਦੇ ਹੋਰ ਨੇੜੇ ਆਇਆ ਅਤੇ ਪੁੱਛਿਆ, “ਪ੍ਰਭੂ, ਉਹ ਕੌਣ ਹੈ?”
26ਯਿਸ਼ੂ ਨੇ ਉੱਤਰ ਦਿੱਤਾ, “ਇਹ ਉਹੀ ਮਨੁੱਖ ਹੈ ਜਿਸ ਨੂੰ ਮੈਂ ਕਟੋਰੇ ਵਿੱਚ ਰੋਟੀ ਡੋਬ ਕੇ ਦੇਵਾਂਗਾ। ਫਿਰ ਉਹਨਾਂ ਨੇ ਰੋਟੀ ਲਈ ਤੇ ਕਟੋਰੇ ਵਿੱਚ ਡੋਬ ਕੇ ਸ਼ਿਮਓਨ ਦੇ ਪੁੱਤਰ ਇਸਕਾਰਿਯੋਤ ਵਾਸੀ ਯਹੂਦਾਹ ਨੂੰ ਦਿੱਤੀ।
27ਜਦੋਂ ਯਹੂਦਾਹ ਨੇ ਰੋਟੀ ਖਾਧੀ ਤਾਂ ਸ਼ੈਤਾਨ ਉਸ ਦੇ ਅੰਦਰ ਆਇਆ। ਤਦ ਯਿਸ਼ੂ ਨੇ ਉਸ ਨੂੰ ਕਿਹਾ। “ਜੋ ਤੂੰ ਕਰਨਾ ਹੈ ਉਹ ਛੇਤੀ ਕਰ।”
28ਮੇਜ਼ ਤੇ ਬੈਠੇ ਕਿਸੇ ਵੀ ਮਨੁੱਖ ਨੂੰ ਸਮਝ ਨਹੀਂ ਆਇਆ ਕਿ ਯਿਸ਼ੂ ਨੇ ਇਹ ਉਸ ਨੂੰ ਕਿਉਂ ਕਿਹਾ ਸੀ।