ਯੋਹਨ 13

ਜੇ ਪਰਮੇਸ਼ਵਰ ਦੀ ਉਸ ਵਿੱਚ ਵਡਿਆਈ ਹੁੰਦੀ ਹੈ, ਤਾਂ ਪਰਮੇਸ਼ਵਰ ਆਪਣੇ ਪੁੱਤਰ ਦੀ ਵਡਿਆਈ ਕਰੇਂਗਾ ਅਤੇ ਉਹ ਜਲਦੀ ਹੀ ਉਸ ਦੀ ਵਡਿਆਈ ਕਰੇਂਗਾ।”

John 13:32 (UKJV) If God be glorified in him, God shall also glorify him in himself, and shall immediately glorify him.

30ਯਹੂਦਾਹ ਰੋਟੀ ਲੈਣ ਤੋਂ ਬਾਅਦ ਬਾਹਰ ਚੱਲਿਆ ਗਿਆ। ਉਹ ਰਾਤ ਦਾ ਸਮਾਂ ਸੀ।

31ਜਦੋਂ ਯਹੂਦਾਹ ਚਲਾ ਗਿਆ ਤਾਂ ਯਿਸ਼ੂ ਨੇ ਕਿਹਾ, “ਹੁਣ ਮਨੁੱਖ ਦੇ ਪੁੱਤਰ ਦੀ ਵਡਿਆਈ ਹੋਈ ਹੈ ਅਤੇ ਉਸ ਵਿੱਚ ਪਰਮੇਸ਼ਵਰ ਦੀ ਵੀ ਵਡਿਆਈ ਹੋਈ ਹੈ।

32ਜੇ ਪਰਮੇਸ਼ਵਰ ਦੀ ਉਸ ਵਿੱਚ ਵਡਿਆਈ ਹੁੰਦੀ ਹੈ, ਤਾਂ ਪਰਮੇਸ਼ਵਰ ਆਪਣੇ ਪੁੱਤਰ ਦੀ ਵਡਿਆਈ ਕਰੇਂਗਾ ਅਤੇ ਉਹ ਜਲਦੀ ਹੀ ਉਸ ਦੀ ਵਡਿਆਈ ਕਰੇਂਗਾ।”

33ਯਿਸ਼ੂ ਨੇ ਕਿਹਾ, “ਮੇਰੇ ਬੱਚਿਓ, ਮੈਂ ਤੁਹਾਡੇ ਨਾਲ ਥੋੜ੍ਹਾ ਹੋਰ ਸਮੇਂ ਲਈ ਰਹਾਂਗਾ। ਤੁਸੀਂ ਮੈਨੂੰ ਲੱਭੋਗੇ ਪਰ ਜਿਵੇਂ ਮੈਂ ਯਹੂਦੀਆਂ ਆਗੂਵਾਂ ਨੂੰ ਕਿਹਾ ਸੀ, ਇਸੇ ਤਰ੍ਹਾਂ ਹੁਣ ਮੈਂ ਤੁਹਾਨੂੰ ਦੱਸਦਾ ਹਾਂ: ਜਿੱਥੇ ਮੈਂ ਜਾ ਰਿਹਾ ਹਾਂ ਤੁਸੀਂ ਉੱਥੇ ਨਹੀਂ ਆ ਸਕਦੇ।

34“ਮੈਂ ਤੁਹਾਨੂੰ ਇੱਕ ਨਵਾਂ ਹੁਕਮ ਦਿੰਦਾ ਹਾਂ, ਇੱਕ ਦੂਸਰੇ ਨੂੰ ਪਿਆਰ ਕਰੋ। ਜਿਵੇਂ ਕਿ ਮੈਂ ਤੁਹਾਨੂੰ ਪਿਆਰ ਕੀਤਾ ਹੈ, ਇਸ ਲਈ ਤੁਹਾਨੂੰ ਵੀ ਇੱਕ-ਦੂਜੇ ਨੂੰ ਪਿਆਰ ਕਰਨਾ ਚਾਹੀਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.