ਯੋਹਨ 13

ਇਸ ਲਈ ਉਹ ਭੋਜਨ ਵਾਲੇ ਮੇਜ਼ ਤੋਂ ਉੱਠੇ ਅਤੇ ਆਪਣਾ ਚੋਲਾ ਉੱਤਾਰਿਆ, ਆਪਣੀ ਕਮਰ ਦੇ ਦੁਆਲੇ ਤੌਲੀਆ ਲਪੇਟਿਆ।

John 13:4 (UKJV) He rises from supper, and laid aside his garments; and took a towel, and girded himself.

2ਯਿਸ਼ੂ ਅਤੇ ਉਸ ਦੇ ਚੇਲੇ ਰਾਤ ਦਾ ਭੋਜਨ ਕਰ ਰਹੇ ਸਨ, ਅਤੇ ਦੁਸ਼ਟ ਨੇ ਪਹਿਲਾਂ ਹੀ ਸ਼ਿਮਓਨ ਦੇ ਪੁੱਤਰ ਇਸਕਾਰਿਯੋਤ ਵਾਸੀ ਯਹੂਦਾਹ ਦੇ ਮਨ ਵਿੱਚ ਪਾ ਦਿੱਤਾ ਸੀ ਕਿ ਉਹ ਯਿਸ਼ੂ ਨੂੰ ਧੋਖਾ ਦੇਵੇ।

3ਯਿਸ਼ੂ ਜਾਣਦਾ ਸੀ ਕਿ ਪਿਤਾ ਨੇ ਉਸ ਨੂੰ ਹਰ ਚੀਜ਼ ਉੱਤੇ ਅਧਿਕਾਰ ਦਿੱਤਾ ਹੋਇਆ ਹੈ ਅਤੇ ਉਹ ਪਰਮੇਸ਼ਵਰ ਵੱਲੋਂ ਆਏ ਹਨ ਅਤੇ ਪਰਮੇਸ਼ਵਰ ਕੋਲ ਵਾਪਸ ਜਾਣਗੇ।

4ਇਸ ਲਈ ਉਹ ਭੋਜਨ ਵਾਲੇ ਮੇਜ਼ ਤੋਂ ਉੱਠੇ ਅਤੇ ਆਪਣਾ ਚੋਲਾ ਉੱਤਾਰਿਆ, ਆਪਣੀ ਕਮਰ ਦੇ ਦੁਆਲੇ ਤੌਲੀਆ ਲਪੇਟਿਆ।

5ਅਤੇ ਇੱਕ ਭਾਂਡੇ ਵਿੱਚ ਪਾਣੀ ਪਾਇਆ। ਤਦ ਉਹਨਾਂ ਨੇ ਆਪਣੇ ਚੇਲਿਆਂ ਦੇ ਪੈਰ ਧੋਣੇ ਸ਼ੁਰੂ ਕਰ ਦਿੱਤੇ ਅਤੇ ਤੌਲੀਏ ਨਾਲ ਉਹਨਾਂ ਦੇ ਪੈਰਾਂ ਨੂੰ ਸਾਫ਼ ਕੀਤਾ।

6ਜਦੋਂ ਯਿਸ਼ੂ ਸ਼ਿਮਓਨ ਪਤਰਸ ਕੋਲ ਆਏ, ਪਤਰਸ ਨੇ ਉਸ ਨੂੰ ਕਿਹਾ, “ਪ੍ਰਭੂ, ਕੀ ਤੁਸੀਂ ਮੇਰੇ ਪੈਰ ਧੋਵੋਂਗੇ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.