4ਇਸ ਲਈ ਉਹ ਭੋਜਨ ਵਾਲੇ ਮੇਜ਼ ਤੋਂ ਉੱਠੇ ਅਤੇ ਆਪਣਾ ਚੋਲਾ ਉੱਤਾਰਿਆ, ਆਪਣੀ ਕਮਰ ਦੇ ਦੁਆਲੇ ਤੌਲੀਆ ਲਪੇਟਿਆ।
5ਅਤੇ ਇੱਕ ਭਾਂਡੇ ਵਿੱਚ ਪਾਣੀ ਪਾਇਆ। ਤਦ ਉਹਨਾਂ ਨੇ ਆਪਣੇ ਚੇਲਿਆਂ ਦੇ ਪੈਰ ਧੋਣੇ ਸ਼ੁਰੂ ਕਰ ਦਿੱਤੇ ਅਤੇ ਤੌਲੀਏ ਨਾਲ ਉਹਨਾਂ ਦੇ ਪੈਰਾਂ ਨੂੰ ਸਾਫ਼ ਕੀਤਾ।
6ਜਦੋਂ ਯਿਸ਼ੂ ਸ਼ਿਮਓਨ ਪਤਰਸ ਕੋਲ ਆਏ, ਪਤਰਸ ਨੇ ਉਸ ਨੂੰ ਕਿਹਾ, “ਪ੍ਰਭੂ, ਕੀ ਤੁਸੀਂ ਮੇਰੇ ਪੈਰ ਧੋਵੋਂਗੇ?”
7ਯਿਸ਼ੂ ਨੇ ਉੱਤਰ ਦਿੱਤਾ, “ਮੈਂ ਜੋ ਕੁਝ ਕਰ ਰਿਹਾ ਹਾਂ ਤੈਨੂੰ ਹੁਣ ਸਮਝ ਨਹੀਂ ਆ ਰਿਹਾ, ਪਰ ਬਾਅਦ ਵਿੱਚ ਤੂੰ ਸਮਝੇਗਾ।”
8ਪਤਰਸ ਨੇ ਕਿਹਾ, “ਨਹੀਂ ਤੁਸੀਂ ਕਦੇ ਮੇਰੇ ਪੈਰ ਨਹੀਂ ਧੋਵੋਂਗੇ!” ਯਿਸ਼ੂ ਨੇ ਜਵਾਬ ਦਿੱਤਾ, “ਜਦ ਤੱਕ ਮੈਂ ਤੁਹਾਨੂੰ ਧੋ ਨਾ ਲਵਾਂ, ਤੁਸੀਂ ਮੇਰੇ ਨਹੀਂ ਹੋਵੋਂਗੇ।”