1ਯਿਸ਼ੂ ਨੇ ਕਿਹਾ, “ਮੈਂ ਅੰਗੂਰਾਂ ਦੀ ਸੱਚੀ ਵੇਲ ਹਾਂ, ਅਤੇ ਮੇਰਾ ਪਿਤਾ ਬਾਗ਼ ਦਾ ਮਾਲੀ ਹੈ।
2ਉਹ ਹਰ ਟਹਿਣੀ ਨੂੰ ਵੱਢ ਸੁੱਟਦਾ ਹੈ ਜਿਹੜੀ ਫ਼ਲ ਨਹੀਂ ਦਿੰਦੀ, ਅਤੇ ਜਿਹੜੀ ਟਹਿਣੀ ਫ਼ਲ ਦਿੰਦੀ ਹੈ ਉਸ ਨੂੰ ਛਾਂਗਦਾ ਹੈ ਤਾਂ ਜੋ ਉਹ ਹੋਰ ਵੀ ਫ਼ਲਦਾਰ ਬਣੇ।
3ਤੁਸੀਂ ਉਹ ਬਚਨ ਕਾਰਨ ਪਹਿਲਾਂ ਹੀ ਸਾਫ਼ ਹੋ ਜੋ ਮੈਂ ਤੁਹਾਨੂੰ ਕਹੇ ਹਨ।
4ਮੇਰੇ ਵਿੱਚ ਬਣੇ ਰਹੋ ਜਿਵੇਂ ਕਿ ਮੈਂ ਤੁਹਾਡੇ ਵਿੱਚ ਹਾਂ। ਕੋਈ ਵੀ ਟਹਿਣੀ ਆਪਣੇ ਆਪ ਫ਼ਲ ਨਹੀਂ ਦੇ ਸਕਦੀ ਜੇ ਉਹ ਵੇਲ ਵਿੱਚ ਨਾ ਬਣੀ ਰਹੇ। ਇਸ ਤਰ੍ਹਾਂ ਤੁਸੀਂ ਕਦੇ ਫ਼ਲ ਨਹੀਂ ਦੇ ਸਕਦੇ ਜਦੋਂ ਤੱਕ ਤੁਸੀਂ ਮੇਰੇ ਵਿੱਚ ਬਣੇ ਨਾ ਰਹੋ।
5“ਮੈਂ ਅੰਗੂਰ ਦੀ ਵੇਲ ਹਾਂ ਅਤੇ ਤੁਸੀਂ ਟਹਿਣੀਆਂ ਹੋ। ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੈਂ ਤੁਹਾਡੇ ਵਿੱਚ ਰਹਾਂ ਤਾਂ ਤੁਸੀਂ ਬਹੁਤਾ ਫ਼ਲ ਦਿਓਗੇ। ਮੇਰੇ ਤੋਂ ਇਲਾਵਾ ਤੁਸੀਂ ਕੁਝ ਨਹੀਂ ਕਰ ਸਕਦੇ।