11ਅਤੇ ਨਿਆਂ ਬਾਰੇ ਇਸ ਲਈ ਕਿਉਂਕਿ ਇਸ ਸੰਸਾਰ ਦਾ ਰਾਜਕੁਮਾਰ ਹੁਣ ਦੋਸ਼ੀ ਠਹਿਰਾਇਆ ਗਿਆ ਹੈ।
12“ਮੈਂ ਤੁਹਾਨੂੰ ਹੋਰ ਵੀ ਬਹੁਤ ਕੁਝ ਕਹਿਣਾ ਹੈ ਪਰ ਇਸ ਸਮੇਂ ਤੁਸੀਂ ਇਸ ਨੂੰ ਸਹਿਣ ਨਹੀਂ ਕਰ ਸਕਦੇ ਹੋ।
13ਪਰ ਜਦੋਂ ਉਹ ਸੱਚ ਦਾ ਆਤਮਾ ਆਵੇਗਾ। ਉਹ ਤੁਹਾਡੀ ਸੱਚਾਈ ਵਿੱਚ ਅਗਵਾਈ ਕਰੇਂਗਾ। ਉਹ ਆਪਣੇ ਆਪ ਨਹੀਂ ਬੋਲੇਗਾ, ਉਹ ਉਹੀ ਬੋਲੇਗਾ ਜੋ ਉਹ ਸੁਣਦਾ ਹੈ ਅਤੇ ਉਹ ਤੁਹਾਨੂੰ ਹੋਣ ਵਾਲੀਆਂ ਗੱਲਾਂ ਦੱਸੇਗਾ।
14ਉਹ ਮੇਰੀ ਵਡਿਆਈ ਕਰੇਂਗਾ ਕਿਉਂਕਿ ਉਹ ਤੁਹਾਨੂੰ ਉਹ ਸਭ ਦੱਸੇਗਾ ਜੋ ਕੁਝ ਉਹ ਮੇਰੇ ਕੋਲੋਂ ਪ੍ਰਾਪਤ ਕਰੇਂਗਾ।
15ਜੋ ਕੁਝ ਪਿਤਾ ਦਾ ਹੈ ਉਹ ਮੇਰਾ ਹੈ। ਇਸੇ ਲਈ ਮੈਂ ਕਿਹਾ ਹੈ ਕਿ ਪਵਿੱਤਰ ਆਤਮਾ ਤੁਹਾਨੂੰ ਉਹ ਦੱਸੇਗਾ ਜੋ ਕੁਝ ਉਹ ਮੇਰੇ ਕੋਲੋਂ ਪ੍ਰਾਪਤ ਕਰੇਂਗਾ।”