13ਪਰ ਜਦੋਂ ਉਹ ਸੱਚ ਦਾ ਆਤਮਾ ਆਵੇਗਾ। ਉਹ ਤੁਹਾਡੀ ਸੱਚਾਈ ਵਿੱਚ ਅਗਵਾਈ ਕਰੇਂਗਾ। ਉਹ ਆਪਣੇ ਆਪ ਨਹੀਂ ਬੋਲੇਗਾ, ਉਹ ਉਹੀ ਬੋਲੇਗਾ ਜੋ ਉਹ ਸੁਣਦਾ ਹੈ ਅਤੇ ਉਹ ਤੁਹਾਨੂੰ ਹੋਣ ਵਾਲੀਆਂ ਗੱਲਾਂ ਦੱਸੇਗਾ।
14ਉਹ ਮੇਰੀ ਵਡਿਆਈ ਕਰੇਂਗਾ ਕਿਉਂਕਿ ਉਹ ਤੁਹਾਨੂੰ ਉਹ ਸਭ ਦੱਸੇਗਾ ਜੋ ਕੁਝ ਉਹ ਮੇਰੇ ਕੋਲੋਂ ਪ੍ਰਾਪਤ ਕਰੇਂਗਾ।
15ਜੋ ਕੁਝ ਪਿਤਾ ਦਾ ਹੈ ਉਹ ਮੇਰਾ ਹੈ। ਇਸੇ ਲਈ ਮੈਂ ਕਿਹਾ ਹੈ ਕਿ ਪਵਿੱਤਰ ਆਤਮਾ ਤੁਹਾਨੂੰ ਉਹ ਦੱਸੇਗਾ ਜੋ ਕੁਝ ਉਹ ਮੇਰੇ ਕੋਲੋਂ ਪ੍ਰਾਪਤ ਕਰੇਂਗਾ।”
16ਯਿਸ਼ੂ ਨੇ ਫਿਰ ਕਿਹਾ, “ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਨਹੀਂ ਵੇਖੋਂਗੇ, ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਵੇਖੋਂਗੇ।”
17ਇਸ ਤੇ ਕੁਝ ਚੇਲਿਆਂ ਨੇ ਇੱਕ-ਦੂਜੇ ਨੂੰ ਕਿਹਾ, “ਇਸ ਦਾ ਕੀ ਅਰਥ ਹੈ ਕਿ, ‘ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਨਹੀਂ ਵੇਖੋਂਗੇ ਅਤੇ ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਵੇਖੋਂਗੇ, ਕਿਉਂਕਿ ਮੈਂ ਆਪਣੇ ਪਿਤਾ ਕੋਲ ਜਾ ਰਿਹਾ ਹਾਂ?’ ”