28ਮੈਂ ਪਿਤਾ ਵੱਲੋਂ ਇਸ ਸੰਸਾਰ ਤੇ ਆਇਆ। ਹੁਣ ਮੈਂ ਇਸ ਦੁਨੀਆਂ ਨੂੰ ਛੱਡ ਰਿਹਾ ਹਾਂ ਅਤੇ ਵਾਪਸ ਪਿਤਾ ਕੋਲ ਜਾ ਰਿਹਾ ਹਾਂ।”
29ਤਦ ਯਿਸ਼ੂ ਦੇ ਚੇਲਿਆਂ ਨੇ ਕਿਹਾ, “ਹੁਣ ਤੁਸੀਂ ਸਾਫ਼ ਬੋਲ ਰਹੇ ਹੋ ਅਤੇ ਕੋਈ ਬੁਝਾਰਤ ਵਿੱਚ ਨਹੀਂ ਬੋਲ ਰਹੇ ਹੋ।
30ਹੁਣ ਅਸੀਂ ਜਾਣਦੇ ਹਾਂ ਕਿ ਤੁਹਾਨੂੰ ਸਭ ਕੁਝ ਪਤਾ ਹੈ ਅਤੇ ਇਹ ਜ਼ਰੂਰਤ ਨਹੀਂ ਕਿ ਤੁਹਾਨੂੰ ਕੋਈ ਕੁਝ ਪੁੱਛੇ। ਇਸ ਲਈ ਸਾਨੂੰ ਵਿਸ਼ਵਾਸ ਹੈ ਕਿ ਤੁਸੀਂ ਪਰਮੇਸ਼ਵਰ ਵੱਲੋਂ ਆਏ ਹੋ।”
31ਯਿਸ਼ੂ ਨੇ ਜਵਾਬ ਦਿੱਤਾ, “ਕੀ ਹੁਣ ਤੁਸੀਂ ਵਿਸ਼ਵਾਸ ਕਰਦੇ ਹੋ?
32ਇੱਕ ਸਮਾਂ ਆਵੇਗਾ ਜਦੋਂ ਤੁਸੀਂ ਖਿੱਲਰ ਜਾਵੋਂਗੇ ਅਤੇ ਹਰ ਕੋਈ ਆਪਣੇ ਘਰ ਨੂੰ ਮੁੜ ਜਾਵੇਗਾ। ਤੁਸੀਂ ਮੈਨੂੰ ਇਕੱਲੇ ਨੂੰ ਛੱਡ ਦੇਵੋਂਗੇ। ਪਰ ਮੈਂ ਇਕੱਲਾ ਨਹੀਂ ਹਾਂ ਕਿਉਂਕਿ ਮੇਰਾ ਪਿਤਾ ਮੇਰੇ ਨਾਲ ਹੈ।