ਯੋਹਨ 17

ਮੇਰੀ ਪ੍ਰਾਰਥਨਾ ਇਹ ਨਹੀਂ ਹੈ ਕਿ ਤੁਸੀਂ ਉਹਨਾਂ ਨੂੰ ਦੁਨੀਆਂ ਤੋਂ ਬਾਹਰ ਲੈ ਜਾਓ ਪਰ ਤੁਸੀਂ ਉਹਨਾਂ ਨੂੰ ਦੁਸ਼ਟ ਤੋਂ ਬਚਾਓ।

John 17:15 (UKJV) I pray not that you should take them out of the world, but that you should keep them from the evil.

13“ਹੁਣ ਮੈਂ ਤੁਹਾਡੇ ਕੋਲ ਆ ਰਿਹਾ ਹਾਂ, ਪਰ ਮੈਂ ਇਹ ਗੱਲਾਂ ਉਦੋਂ ਆਖਦਾ ਹਾਂ ਜਦੋਂ ਮੈਂ ਅਜੇ ਵੀ ਦੁਨੀਆਂ ਵਿੱਚ ਹਾਂ, ਤਾਂ ਜੋ ਉਹ ਪੂਰੀ ਤਰ੍ਹਾਂ ਤੇ ਖੁਸ਼ੀ ਨਾਲ ਭਰ ਸਕਣ।

14ਮੈਂ ਉਹਨਾਂ ਨੂੰ ਤੁਹਾਡਾ ਬਚਨ ਦਿੱਤਾ ਹੈ ਅਤੇ ਦੁਨੀਆਂ ਨੇ ਉਹਨਾਂ ਨਾਲ ਵੈਰ ਕੀਤਾ ਹੈ, ਕਿਉਂਕਿ ਉਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।

15ਮੇਰੀ ਪ੍ਰਾਰਥਨਾ ਇਹ ਨਹੀਂ ਹੈ ਕਿ ਤੁਸੀਂ ਉਹਨਾਂ ਨੂੰ ਦੁਨੀਆਂ ਤੋਂ ਬਾਹਰ ਲੈ ਜਾਓ ਪਰ ਤੁਸੀਂ ਉਹਨਾਂ ਨੂੰ ਦੁਸ਼ਟ ਤੋਂ ਬਚਾਓ।

16ਉਹ ਜਗਤ ਦੇ ਨਹੀਂ ਹਨ, ਜਿਵੇਂ ਕਿ ਮੈਂ ਵੀ ਜਗਤ ਦਾ ਨਹੀਂ ਹਾਂ।

17ਉਹਨਾਂ ਨੂੰ ਸਚਿਆਈ ਦੁਆਰਾ ਪਵਿੱਤਰ ਕਰੋ; ਤੁਹਾਡਾ ਬਚਨ ਸੱਚਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.