ਯੋਹਨ 17

“ਹੇ ਧਰਮੀ ਪਿਤਾ, ਹਾਲਾਂਕਿ ਜਗਤ ਤੁਹਾਨੂੰ ਨਹੀਂ ਜਾਣਦਾ, ਮੈਂ ਤੁਹਾਨੂੰ ਜਾਣਦਾ ਹਾਂ, ਅਤੇ ਇਹ ਚੇਲੇ ਜਾਣਦੇ ਹਨ ਕਿ ਤੁਸੀਂ ਮੈਨੂੰ ਭੇਜਿਆ ਹੈ।

John 17:25 (UKJV) O righteous Father, the world has not known you: but I have known you, and these have known that you have sent me.

23ਮੈਂ ਉਹਨਾਂ ਵਿੱਚ ਅਤੇ ਤੁਸੀਂ ਮੇਰੇ ਵਿੱਚ ਤਾਂ ਜੋ ਉਹਨਾਂ ਨੂੰ ਪੂਰੀ ਏਕਤਾ ਵਿੱਚ ਲਿਆਇਆ ਜਾ ਸਕੇ। ਤਦ ਸੰਸਾਰ ਜਾਣ ਜਾਵੇਗਾ ਕਿ ਤੁਸੀਂ ਮੈਨੂੰ ਭੇਜਿਆ ਹੈ ਅਤੇ ਉਹਨਾਂ ਨੂੰ ਉਵੇਂ ਪਿਆਰ ਕੀਤਾ ਹੈ ਜਿਵੇਂ ਤੁਸੀਂ ਮੈਨੂੰ ਪਿਆਰ ਕੀਤਾ ਹੈ।

24“ਹੇ ਪਿਤਾ, ਮੈਂ ਚਾਹੁੰਦਾ ਹਾਂ ਕਿ ਜਿਹੜੇ ਲੋਕ ਤੁਸੀਂ ਮੈਨੂੰ ਦਿੱਤੇ ਹਨ ਜਿੱਥੇ ਮੈਂ ਹਾਂ ਓਹ ਵੀ ਮੇਰੇ ਨਾਲ ਹੋਣ ਅਤੇ ਓਹ ਮੇਰੀ ਮਹਿਮਾ ਜੋ ਤੁਸੀਂ ਮੈਨੂੰ ਦਿੱਤੀ ਹੈ ਵੇਖਣ, ਕਿਉਂਕਿ ਤੁਸੀਂ ਜਗਤ ਦੇ ਬਣਾਉਣ ਤੋਂ ਪਹਿਲਾਂ ਮੈਨੂੰ ਪਿਆਰ ਕਰਦੇ ਸੀ।

25“ਹੇ ਧਰਮੀ ਪਿਤਾ, ਹਾਲਾਂਕਿ ਜਗਤ ਤੁਹਾਨੂੰ ਨਹੀਂ ਜਾਣਦਾ, ਮੈਂ ਤੁਹਾਨੂੰ ਜਾਣਦਾ ਹਾਂ, ਅਤੇ ਇਹ ਚੇਲੇ ਜਾਣਦੇ ਹਨ ਕਿ ਤੁਸੀਂ ਮੈਨੂੰ ਭੇਜਿਆ ਹੈ।

26ਮੈਂ ਤੁਹਾਨੂੰ ਉਹਨਾਂ ਉੱਤੇ ਜਾਹਿਰ ਕੀਤਾ ਹੈ, ਅਤੇ ਕਰਾਂਗਾ ਤਾਂ ਜੋ ਜਿਸ ਪ੍ਰੇਮ ਨਾਲ ਤੁਸੀਂ ਮੈਨੂੰ ਪਿਆਰ ਕੀਤਾ ਹੈ ਓਹੀ ਉਹਨਾਂ ਵਿੱਚ ਹੋਵੇ ਅਤੇ ਮੈਂ ਉਹਨਾਂ ਵਿੱਚ ਹੋਵਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.