ਯੋਹਨ 18

ਜਦੋਂ ਯਿਸ਼ੂ ਨੇ ਇਹ ਕਿਹਾ, ਤਾਂ ਨੇੜੇ ਖੜ੍ਹੇ ਇੱਕ ਅਧਿਕਾਰੀ ਨੇ ਉਹਨਾਂ ਦੇ ਮੂੰਹ ਤੇ ਥੱਪੜ ਮਾਰ ਦਿੱਤਾ ਅਤੇ ਪੁੱਛਿਆ, “ਕੀ ਮਹਾਂ ਜਾਜਕ ਨੂੰ ਜਵਾਬ ਦੇਣ ਦਾ ਇਹ ਸਹੀ ਤਰੀਕਾ ਹੈ?”

John 18:22 (UKJV) And when he had thus spoken, one of the officers which stood by struck Jesus with the palm of his hand, saying, Answer you the high priest so?

20ਯਿਸ਼ੂ ਨੇ ਜਵਾਬ ਦਿੱਤਾ, “ਮੈਂ ਦੁਨੀਆਂ ਨਾਲ ਖੁੱਲ੍ਹ ਕੇ ਬੋਲਿਆ, ਮੈਂ ਹਮੇਸ਼ਾ ਪ੍ਰਾਰਥਨਾ ਸਥਾਨਾਂ ਜਾਂ ਹੈਕਲ ਵਿੱਚ ਉਪਦੇਸ਼ ਦਿੱਤਾ, ਜਿੱਥੇ ਸਾਰੇ ਯਹੂਦੀ ਇਕੱਠੇ ਹੁੰਦੇ ਹਨ। ਮੈਂ ਗੁਪਤ ਰੂਪ ਵਿੱਚ ਕੁਝ ਨਹੀਂ ਕਿਹਾ।

21ਮੇਰੇ ਤੋਂ ਪ੍ਰਸ਼ਨ ਕਿਉਂ? ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਮੈਨੂੰ ਸੁਣਿਆ ਹੈ। ਯਕੀਨਣ ਉਹ ਜਾਣਦੇ ਹਨ ਕਿ ਮੈਂ ਕੀ ਕਿਹਾ ਹੈ।”

22ਜਦੋਂ ਯਿਸ਼ੂ ਨੇ ਇਹ ਕਿਹਾ, ਤਾਂ ਨੇੜੇ ਖੜ੍ਹੇ ਇੱਕ ਅਧਿਕਾਰੀ ਨੇ ਉਹਨਾਂ ਦੇ ਮੂੰਹ ਤੇ ਥੱਪੜ ਮਾਰ ਦਿੱਤਾ ਅਤੇ ਪੁੱਛਿਆ, “ਕੀ ਮਹਾਂ ਜਾਜਕ ਨੂੰ ਜਵਾਬ ਦੇਣ ਦਾ ਇਹ ਸਹੀ ਤਰੀਕਾ ਹੈ?”

23ਯਿਸ਼ੂ ਨੇ ਜਵਾਬ ਦਿੱਤਾ, “ਜੇ ਮੈਂ ਕੁਝ ਗਲਤ ਕਿਹਾ ਤਾਂ ਗਵਾਹੀ ਦੇਵੋ ਕਿ ਕੀ ਗਲਤ ਹੈ। ਪਰ ਜੇ ਮੈਂ ਸੱਚ ਬੋਲਦਾ ਹਾਂ, ਤਾਂ ਤੁਸੀਂ ਮੈਨੂੰ ਕਿਉਂ ਕੁੱਟਿਆ?”

24ਤਦ ਹੰਨਾ ਨੇ ਯਿਸ਼ੂ ਨੂੰ ਬੰਨ ਕੇ ਕਯਾਫ਼ਾਸ ਮਹਾਂ ਜਾਜਕ ਕੋਲ ਭੇਜ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.