4ਯਿਸ਼ੂ ਜਾਣਦਾ ਸੀ ਕਿ ਉਸ ਨਾਲ ਕੀ ਵਾਪਰਨ ਵਾਲਾ ਹੈ, ਉਹ ਬਾਹਰ ਆਏ ਅਤੇ ਉਹਨਾਂ ਨੂੰ ਪੁੱਛਿਆ, “ਤੁਸੀਂ ਕਿਸ ਨੂੰ ਲੱਭ ਰਹੇ ਹੋ?”
5ਉਹਨਾਂ ਨੇ ਜਵਾਬ ਦਿੱਤਾ, “ਯਿਸ਼ੂ ਨਾਸਰੀ ਨੂੰ।” ਯਿਸ਼ੂ ਨੇ ਕਿਹਾ, “ਉਹ ਮੈਂ ਹਾਂ।” (ਅਤੇ ਗੱਦਾਰ ਯਹੂਦਾਹ ਉੱਥੇ ਉਹਨਾਂ ਦੇ ਨਾਲ ਖੜ੍ਹਾ ਸੀ)।
6ਜਦੋਂ ਯਿਸ਼ੂ ਨੇ ਕਿਹਾ, “ਮੈਂ ਉਹ ਹਾਂ,” ਤਾਂ ਉਹ ਪਿੱਛੇ ਹਟ ਗਏ ਅਤੇ ਧਰਤੀ ਤੇ ਡਿੱਗ ਪਏ।
7ਯਿਸ਼ੂ ਨੇ ਉਹਨਾਂ ਨੂੰ ਦੁਬਾਰਾ ਪੁੱਛਿਆ, “ਤੁਸੀਂ ਕਿਸ ਨੂੰ ਲੱਭ ਰਹੇ ਹੋ?” ਉਹਨਾਂ ਨੇ ਕਿਹਾ, “ਯਿਸ਼ੂ ਨਾਸਰੀ ਨੂੰ।”
8ਯਿਸ਼ੂ ਨੇ ਜਵਾਬ ਦਿੱਤਾ, “ਮੈਂ ਤੁਹਾਨੂੰ ਦੱਸਿਆ ਹੈ ਕਿ ਮੈਂ ਉਹ ਹਾਂ। ਜੇ ਤੁਸੀਂ ਮੈਨੂੰ ਲੱਭ ਰਹੇ ਹੋ, ਤਾਂ ਇਨ੍ਹਾਂ ਚੇਲਿਆਂ ਨੂੰ ਜਾਣ ਦਿਓ।”