6ਜਦੋਂ ਯਿਸ਼ੂ ਨੇ ਕਿਹਾ, “ਮੈਂ ਉਹ ਹਾਂ,” ਤਾਂ ਉਹ ਪਿੱਛੇ ਹਟ ਗਏ ਅਤੇ ਧਰਤੀ ਤੇ ਡਿੱਗ ਪਏ।
7ਯਿਸ਼ੂ ਨੇ ਉਹਨਾਂ ਨੂੰ ਦੁਬਾਰਾ ਪੁੱਛਿਆ, “ਤੁਸੀਂ ਕਿਸ ਨੂੰ ਲੱਭ ਰਹੇ ਹੋ?” ਉਹਨਾਂ ਨੇ ਕਿਹਾ, “ਯਿਸ਼ੂ ਨਾਸਰੀ ਨੂੰ।”
8ਯਿਸ਼ੂ ਨੇ ਜਵਾਬ ਦਿੱਤਾ, “ਮੈਂ ਤੁਹਾਨੂੰ ਦੱਸਿਆ ਹੈ ਕਿ ਮੈਂ ਉਹ ਹਾਂ। ਜੇ ਤੁਸੀਂ ਮੈਨੂੰ ਲੱਭ ਰਹੇ ਹੋ, ਤਾਂ ਇਨ੍ਹਾਂ ਚੇਲਿਆਂ ਨੂੰ ਜਾਣ ਦਿਓ।”
9ਇਹ ਇਸ ਲਈ ਹੋਇਆ ਸੀ ਕਿ ਯਿਸ਼ੂ ਦੇ ਸ਼ਬਦ ਪੂਰੇ ਹੋ ਜਾਣ: “ਮੈਂ ਉਹਨਾਂ ਵਿੱਚੋਂ ਇੱਕ ਨੂੰ ਵੀ ਨਹੀਂ ਗੁਆਇਆ ਜੋ ਤੁਸੀਂ ਮੈਨੂੰ ਦਿੱਤੇ ਹਨ।”
10ਤਦ ਸ਼ਿਮਓਨ ਪਤਰਸ ਨੇ ਤਲਵਾਰ ਨੂੰ ਜੋ ਉਸ ਕੋਲ ਸੀ, ਖਿੱਚਿਆ ਅਤੇ ਮਹਾਂ ਜਾਜਕ ਦੇ ਨੌਕਰ ਨੂੰ ਮਾਰਿਆ ਅਤੇ ਉਸ ਦਾ ਸੱਜਾ ਕੰਨ ਵੱਢ ਸੁੱਟਿਆ। ਨੌਕਰ ਦਾ ਨਾਮ ਮਾਲਖਾਸ ਸੀ।