13ਜਦੋਂ ਪਿਲਾਤੁਸ ਨੇ ਇਹ ਸੁਣਿਆ, ਤਾਂ ਉਹ ਯਿਸ਼ੂ ਨੂੰ ਬਾਹਰ ਲੈ ਆਇਆ, ਅਤੇ ਨਿਆਉਂ ਆਸਨ ਤੇ ਬੈਠ ਗਿਆ ਜਿਸ ਨੂੰ ਪੱਥਰ ਦਾ ਰਸਤਾ ਕਿਹਾ ਜਾਂਦਾ ਹੈ (ਇਸ ਨੂੰ ਇਬਰਾਨੀ ਭਾਸ਼ਾ ਵਿੱਚ ਗੱਬਥਾ ਆਖਿਆ ਜਾਂਦਾ ਹੈ)।
14ਇਹ ਲਗਭਗ ਦੁਪਹਿਰ ਦਾ ਵੇਲਾ ਸੀ ਅਤੇ ਪਸਾਹ ਦੇ ਤਿਉਹਾਰ ਦਾ ਦਿਨ ਸੀ। ਪਿਲਾਤੁਸ ਨੇ ਯਹੂਦੀਆਂ ਨੂੰ ਕਿਹਾ, “ਇਹ ਵੇਖੋ, ਤੁਹਾਡਾ ਰਾਜਾ।”
15ਯਹੂਦੀਆਂ ਨੇ ਚਿਲਾਉਣਾ ਸ਼ੁਰੂ ਕਰ ਦਿੱਤਾ, “ਇਸ ਨੂੰ ਲੈ ਜਾਓ! ਇਸ ਨੂੰ ਲੈ ਜਾਓ! ਇਸ ਨੂੰ ਸਲੀਬ ਦਿਓ!” ਪਿਲਾਤੁਸ ਨੇ ਉਹਨਾਂ ਨੂੰ ਪੁੱਛਿਆ, “ਕੀ ਮੈਂ ਤੁਹਾਡੇ ਰਾਜੇ ਨੂੰ ਸਲੀਬ ਦੇਵਾਂ?” ਮੁੱਖ ਜਾਜਕਾਂ ਨੇ ਉੱਤਰ ਦਿੱਤਾ, “ਸਾਡਾ ਸਿਰਫ ਇੱਕ ਹੀ ਰਾਜਾ ਹੈ, ਕੈਸਰ।”
16ਫਿਰ ਅੰਤ ਵਿੱਚ ਪਿਲਾਤੁਸ ਨੇ ਯਿਸ਼ੂ ਨੂੰ ਸਲੀਬ ਉੱਤੇ ਚੜਾਉਣ ਲਈ ਯਹੂਦੀਆਂ ਦੇ ਹਵਾਲੇ ਕਰ ਦਿੱਤਾ। ਫਿਰ ਸੈਨਿਕ ਯਿਸ਼ੂ ਨੂੰ ਲੈ ਗਏ।
17ਆਪਣੀ ਸਲੀਬ ਆਪ ਚੁੱਕ ਕੇ ਯਿਸ਼ੂ ਗੋਲਗੋਥਾ ਨੂੰ ਗਏ (ਇਬਰਾਨੀ ਵਿੱਚ ਜਿਸ ਦਾ ਅਰਥ ਹੈ ਖੋਪੜੀ ਦਾ ਸਥਾਨ)।