36ਇਹ ਇਸ ਲਈ ਹੋਇਆ ਤਾਂ ਜੋ ਬਚਨ ਪੂਰਾ ਹੋਵੇ, “ਉਸ ਦੀ ਕੋਈ ਹੱਡੀ ਨਹੀਂ ਤੋੜੀ ਜਾਵੇਗੀ।”
37ਅਤੇ ਦੂਸਰਾ ਬਚਨ ਆਖਦਾ ਹੈ, “ਉਹ ਵੇਖਣਗੇ ਜਿਸ ਨੂੰ ਉਹਨਾਂ ਨੇ ਵਿੰਨ੍ਹਿਆ ਸੀ।”
38ਇਸ ਤੋਂ ਬਾਅਦ ਅਰਿਮਥਿਆ ਵਾਸੀ ਦੇ ਯੋਸੇਫ਼ ਨੇ ਪਿਲਾਤੁਸ ਨੂੰ ਯਿਸ਼ੂ ਦੇ ਸਰੀਰ ਨੂੰ ਲੈ ਜਾਣ ਲਈ ਬੇਨਤੀ ਕੀਤੀ, ਕਿਉਂਕਿ ਯੋਸੇਫ਼ ਯਹੂਦੀਆਂ ਤੋਂ ਡਰਦਾ ਸੀ ਉਹ ਯਿਸ਼ੂ ਦਾ ਗੁਪਤ ਚੇਲਾ ਸੀ, ਪਿਲਾਤੁਸ ਨੇ ਉਸ ਨੂੰ ਯਿਸ਼ੂ ਦਾ ਸਰੀਰ ਲੈ ਜਾਣ ਦੀ ਆਗਿਆ ਦਿੱਤੀ ਤਾਂ ਯੋਸੇਫ਼ ਆਇਆ ਅਤੇ ਯਿਸ਼ੂ ਦੀ ਲਾਸ਼ ਨੂੰ ਉੱਥੋਂ ਲੈ ਗਿਆ।
39ਨਿਕੋਦੇਮਾਸ ਯੋਸੇਫ਼ ਦੇ ਨਾਲ ਗਿਆ, ਨਿਕੋਦੇਮਾਸ ਉਹੀ ਸੀ, ਜਿਹੜਾ ਇੱਕ ਵਾਰ ਰਾਤ ਨੂੰ ਯਿਸ਼ੂ ਕੋਲ ਗਿਆ ਸੀ। ਉਹ ਲਗਭਗ ਪੈਂਤੀ ਕਿੱਲੋ ਗੰਧਰਸ ਅਤੇ ਇੱਕ ਲਿਲੀ ਵਰਗੇ ਪੌਦੇ ਦਾ ਮਿਸ਼ਰਨ ਲਿਆਏ।
40ਫਿਰ ਉਹਨਾਂ ਨੇ ਯਿਸ਼ੂ ਦੇ ਸਰੀਰ ਨੂੰ ਲੈ ਕੇ ਉਸ ਨੂੰ ਸੁਗੰਧ ਨਾਲ ਵਧੀਆ ਕੱਪੜਿਆਂ ਵਿੱਚ ਲਪੇਟਿਆ ਜਿਵੇਂ ਯਹੂਦੀਆਂ ਦੇ ਦਫ਼ਨਾਉਣ ਦੀ ਰੀਤ ਸੀ।