ਯੋਹਨ 20

ਹਫ਼ਤੇ ਦੇ ਪਹਿਲੇ ਦਿਨ ਸਵੇਰੇ, ਜਦੋਂ ਅਜੇ ਹਨੇਰਾ ਸੀ, ਮਗਦਲਾ ਵਾਸੀ ਮਰਿਯਮ ਕਬਰ ਤੇ ਗਈ ਅਤੇ ਵੇਖਿਆ ਕਿ ਜਿਸ ਪੱਥਰ ਨਾਲ ਕਬਰ ਬੰਦ ਸੀ, ਉਹ ਹਟਿਆ ਹੋਇਆ ਸੀ।

John 20:1 (UKJV) The first day of the week comes Mary Magdalene early, when it was yet dark, unto the tomb, and sees the stone taken away from the tomb.

1ਹਫ਼ਤੇ ਦੇ ਪਹਿਲੇ ਦਿਨ ਸਵੇਰੇ, ਜਦੋਂ ਅਜੇ ਹਨੇਰਾ ਸੀ, ਮਗਦਲਾ ਵਾਸੀ ਮਰਿਯਮ ਕਬਰ ਤੇ ਗਈ ਅਤੇ ਵੇਖਿਆ ਕਿ ਜਿਸ ਪੱਥਰ ਨਾਲ ਕਬਰ ਬੰਦ ਸੀ, ਉਹ ਹਟਿਆ ਹੋਇਆ ਸੀ।

2ਤਾਂ ਮਰਿਯਮ ਦੋੜਦੀ ਹੋਈ ਸ਼ਿਮਓਨ ਪਤਰਸ ਅਤੇ ਦੂਸਰੇ ਚੇਲੇ ਜਿਸ ਨੂੰ ਯਿਸ਼ੂ ਪਿਆਰ ਕਰਦੇ ਸਨ, ਕੋਲ ਜਾ ਕੇ ਆਖਿਆ, “ਉਹਨਾਂ ਨੇ ਪ੍ਰਭੂ ਯਿਸ਼ੂ ਨੂੰ ਕਬਰ ਵਿੱਚੋਂ ਬਾਹਰ ਕੱਢ ਲਿਆ ਹੈ, ਅਤੇ ਅਸੀਂ ਨਹੀਂ ਜਾਣਦੇ ਕਿ ਉਹਨਾਂ ਨੇ ਯਿਸ਼ੂ ਨੂੰ ਕਿੱਥੇ ਰੱਖਿਆ ਹੋਇਆ ਹੈ।”

3ਤਾਂ ਪਤਰਸ ਅਤੇ ਦੂਸਰਾ ਚੇਲਾ ਕਬਰ ਵੱਲ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.