ਯੋਹਨ 20

ਮਗਦਲਾ ਵਾਸੀ ਮਰਿਯਮ ਚੇਲਿਆਂ ਕੋਲ ਗਈ ਅਤੇ ਉਹਨਾਂ ਨੂੰ ਜਾ ਕੇ ਦੱਸਿਆ, “ਮੈਂ ਪ੍ਰਭੂ ਨੂੰ ਵੇਖਿਆ ਹੈ,” ਉਸ ਨੇ ਉਹਨਾਂ ਨੂੰ ਉਹ ਸਭ ਕੁਝ ਦੱਸਿਆ ਜੋ ਯਿਸ਼ੂ ਨੇ ਉਸ ਨੂੰ ਕਿਹਾ ਸੀ।

John 20:18 (UKJV) Mary Magdalene came and told the disciples that she had seen the LORD, and that he had spoken these things unto her.

16ਯਿਸ਼ੂ ਨੇ ਉਸ ਨੂੰ ਕਿਹਾ, “ਹੇ ਮਰਿਯਮ।” ਤਾਂ ਉਸ ਨੇ ਮੁੜ ਕੇ ਯਿਸ਼ੂ ਵੱਲ ਵੇਖਿਆ ਅਤੇ ਇਬਰਾਨੀ ਭਾਸ਼ਾ ਵਿੱਚ ਆਖਿਆ, “ਰਬੂਨੀ” ਜਿਸ ਦਾ ਅਰਥ ਹੈ ਗੁਰੂ।

17ਯਿਸ਼ੂ ਨੇ ਉਸ ਨੂੰ ਆਖਿਆ, “ਮੈਨੂੰ ਨਾ ਛੂਹ, ਕਿਉਂਕਿ ਮੈਂ ਆਪਣੇ ਪਿਤਾ ਕੋਲ ਨਹੀਂ ਗਿਆ ਹਾਂ, ਮੇਰੇ ਭਰਾਵਾਂ ਕੋਲ ਜਾ ਅਤੇ ਉਹਨਾਂ ਨੂੰ ਇਹ ਦੱਸ, ਮੈਂ ਆਪਣੇ ਪਿਤਾ ਅਤੇ ਤੁਹਾਡੇ ਪਿਤਾ ਕੋਲ ਜਾ ਰਿਹਾ ਹਾਂ, ਅਤੇ ਆਪਣੇ ਪਰਮੇਸ਼ਵਰ ਅਤੇ ਤੁਹਾਡੇ ਪਰਮੇਸ਼ਵਰ ਕੋਲ।”

18ਮਗਦਲਾ ਵਾਸੀ ਮਰਿਯਮ ਚੇਲਿਆਂ ਕੋਲ ਗਈ ਅਤੇ ਉਹਨਾਂ ਨੂੰ ਜਾ ਕੇ ਦੱਸਿਆ, “ਮੈਂ ਪ੍ਰਭੂ ਨੂੰ ਵੇਖਿਆ ਹੈ,” ਉਸ ਨੇ ਉਹਨਾਂ ਨੂੰ ਉਹ ਸਭ ਕੁਝ ਦੱਸਿਆ ਜੋ ਯਿਸ਼ੂ ਨੇ ਉਸ ਨੂੰ ਕਿਹਾ ਸੀ।

19ਉਸੇ ਦਿਨ, ਸ਼ਾਮ ਵੇਲੇ, ਹਫ਼ਤੇ ਦੇ ਪਹਿਲੇ ਦਿਨ, ਜਦੋਂ ਸਾਰੇ ਚੇਲੇ ਇਕੱਠੇ ਸਨ, ਉਹਨਾਂ ਨੇ ਸਾਰੇ ਦਰਵਾਜ਼ੇ ਬੰਦ ਕਰ ਲਏ, ਕਿਉਂਕਿ ਉਹ ਯਹੂਦੀਆਂ ਆਗੂਆਂ ਤੋਂ ਡਰਦੇ ਸਨ, ਤਦ ਯਿਸ਼ੂ ਉਹਨਾਂ ਦੇ ਵਿੱਚ ਆ ਕੇ ਖੜ੍ਹੇ ਹੋ ਗਏ ਅਤੇ ਆਖਿਆ, “ਤੁਹਾਨੂੰ ਸ਼ਾਂਤੀ ਮਿਲੇ।”

20ਜਦੋਂ ਯਿਸ਼ੂ ਨੇ ਇਹ ਆਖਿਆ, ਤਾਂ ਉਹਨਾਂ ਨੇ ਆਪਣਿਆਂ ਚੇਲਿਆਂ ਨੂੰ ਆਪਣੇ ਹੱਥ ਅਤੇ ਵੱਖੀ ਵਿਖਾਈ, ਤਾਂ ਪ੍ਰਭੂ ਨੂੰ ਵੇਖ ਕੇ ਚੇਲੇ ਬਹੁਤ ਖੁਸ਼ ਹੋਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.