20ਜਦੋਂ ਯਿਸ਼ੂ ਨੇ ਇਹ ਆਖਿਆ, ਤਾਂ ਉਹਨਾਂ ਨੇ ਆਪਣਿਆਂ ਚੇਲਿਆਂ ਨੂੰ ਆਪਣੇ ਹੱਥ ਅਤੇ ਵੱਖੀ ਵਿਖਾਈ, ਤਾਂ ਪ੍ਰਭੂ ਨੂੰ ਵੇਖ ਕੇ ਚੇਲੇ ਬਹੁਤ ਖੁਸ਼ ਹੋਏ।
21ਤਦ ਯਿਸ਼ੂ ਨੇ ਫਿਰ ਉਹਨਾਂ ਨੂੰ ਦੁਬਾਰਾ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ! ਜਿਵੇਂ ਪਿਤਾ ਨੇ ਮੈਨੂੰ ਭੇਜਿਆ, ਮੈਂ ਤੁਹਾਨੂੰ ਭੇਜ ਰਿਹਾ ਹਾਂ।”
22ਯਿਸ਼ੂ ਨੇ ਇਹ ਆਖ ਕੇ, ਆਪਣੇ ਚੇਲਿਆਂ ਉੱਪਰ ਫੂਕ ਮਾਰੀ ਅਤੇ ਆਖਿਆ, “ਪਵਿੱਤਰ ਆਤਮਾ ਲਵੋ।
23ਜੇ ਤੁਸੀਂ ਕਿਸੇ ਦੇ ਪਾਪ ਮਾਫ਼ ਕਰੋਗੇ, ਤਾਂ ਉਹਨਾਂ ਦੇ ਪਾਪ ਮਾਫ਼ ਕੀਤੇ ਜਾਣਗੇ, ਜੇ ਤੁਸੀਂ ਉਹਨਾਂ ਦੇ ਪਾਪ ਮਾਫ਼ ਨਾ ਕਰੋ ਤਾਂ ਉਹਨਾਂ ਦੇ ਪਾਪ ਮਾਫ਼ ਕੀਤੇ ਨਹੀਂ ਜਾਣਗੇ।”
24ਜਦ ਯਿਸ਼ੂ ਉਹਨਾਂ ਕੋਲ ਆਇਆ ਤਾਂ ਥੋਮਸ (ਜਿਸ ਨੂੰ ਦਿਦੂਮੁਸ ਵੀ ਕਹਿੰਦੇ ਸਨ), ਉੱਥੇ ਚੇਲਿਆਂ ਵਿੱਚ ਨਹੀਂ ਸੀ, ਥੋਮਸ ਉਹਨਾਂ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਸੀ।