2ਤਾਂ ਮਰਿਯਮ ਦੋੜਦੀ ਹੋਈ ਸ਼ਿਮਓਨ ਪਤਰਸ ਅਤੇ ਦੂਸਰੇ ਚੇਲੇ ਜਿਸ ਨੂੰ ਯਿਸ਼ੂ ਪਿਆਰ ਕਰਦੇ ਸਨ, ਕੋਲ ਜਾ ਕੇ ਆਖਿਆ, “ਉਹਨਾਂ ਨੇ ਪ੍ਰਭੂ ਯਿਸ਼ੂ ਨੂੰ ਕਬਰ ਵਿੱਚੋਂ ਬਾਹਰ ਕੱਢ ਲਿਆ ਹੈ, ਅਤੇ ਅਸੀਂ ਨਹੀਂ ਜਾਣਦੇ ਕਿ ਉਹਨਾਂ ਨੇ ਯਿਸ਼ੂ ਨੂੰ ਕਿੱਥੇ ਰੱਖਿਆ ਹੋਇਆ ਹੈ।”
3ਤਾਂ ਪਤਰਸ ਅਤੇ ਦੂਸਰਾ ਚੇਲਾ ਕਬਰ ਵੱਲ ਗਏ।
4ਉਹ ਦੋਵੇਂ ਭੱਜ ਰਹੇ ਸਨ ਪਰ ਦੂਸਰਾ ਚੇਲਾ ਪਤਰਸ ਨਾਲੋਂ ਤੇਜ਼ ਭੱਜ ਰਿਹਾ ਸੀ, ਅਤੇ ਉਹ ਕਬਰ ਦੇ ਕੋਲ ਪਹਿਲਾਂ ਪਹੁੰਚ ਗਿਆ।
5ਉਸ ਨੇ ਥੱਲੇ ਝੁੱਕ ਕੇ ਅੰਦਰ ਵੇਖਿਆ, ਤਾਂ ਉਸ ਨੇ ਯਿਸ਼ੂ ਦੇ ਕਫ਼ਨ ਦਾ ਕੱਪੜਾ ਪਿਆ ਹੋਇਆ ਵੇਖਿਆ, ਪਰ ਉਹ ਅੰਦਰ ਨਾ ਗਿਆ।
6ਤਦ ਸ਼ਿਮਓਨ ਪਤਰਸ ਵੀ ਉਸ ਦੇ ਮਗਰ ਆ ਪਹੁੰਚਿਆ ਅਤੇ ਉਹ ਕਬਰ ਦੇ ਅੰਦਰ ਚਲਾ ਗਿਆ, ਉਸ ਨੇ ਵੀ ਉੱਥੇ ਕਫ਼ਨ ਦਾ ਕੱਪੜਾ ਪਿਆ ਵੇਖਿਆ,