6ਤਦ ਸ਼ਿਮਓਨ ਪਤਰਸ ਵੀ ਉਸ ਦੇ ਮਗਰ ਆ ਪਹੁੰਚਿਆ ਅਤੇ ਉਹ ਕਬਰ ਦੇ ਅੰਦਰ ਚਲਾ ਗਿਆ, ਉਸ ਨੇ ਵੀ ਉੱਥੇ ਕਫ਼ਨ ਦਾ ਕੱਪੜਾ ਪਿਆ ਵੇਖਿਆ,
7ਅਤੇ ਉਹ ਕੱਪੜਾ ਜੋ ਯਿਸ਼ੂ ਦੇ ਸਿਰ ਦੁਆਲੇ ਲਪੇਟਿਆ ਹੋਇਆ ਸੀ, ਉਹ ਕੱਪੜਾ ਉਸ ਕਫ਼ਨ ਤੋਂ ਅਲੱਗ ਇੱਕ ਪਾਸੇ ਪਿਆ ਹੋਇਆ ਸੀ।
8ਫਿਰ ਦੂਸਰਾ ਚੇਲਾ ਵੀ ਅੰਦਰ ਗਿਆ, ਇਹ ਉਹ ਚੇਲਾ ਸੀ ਜਿਹੜਾ ਕਿ ਪਤਰਸ ਨਾਲੋਂ ਕਬਰ ਉੱਤੇ ਪਹਿਲਾਂ ਪਹੁੰਚਿਆ ਸੀ, ਜਦ ਉਸ ਨੇ ਇਹ ਸਭ ਵੇਖਿਆ ਤਾਂ ਉਸ ਨੇ ਵਿਸ਼ਵਾਸ ਕੀਤਾ।
9ਓਹ ਅਜੇ ਵੀ ਬਚਨ ਤੋਂ ਇਹ ਨਹੀਂ ਸਮਝ ਸਕੇ, ਕਿ ਯਿਸ਼ੂ ਨੇ ਮੁਰਦਿਆਂ ਵਿੱਚੋਂ ਜੀ ਉੱਠਣਾ ਸੀ।
10ਫਿਰ ਚੇਲੇ ਆਪਣੇ ਘਰ ਨੂੰ ਵਾਪਸ ਚੱਲੇ ਗਏ।