ਯੋਹਨ 21

ਯਿਸ਼ੂ ਨੇ ਉਹਨਾਂ ਨੂੰ ਬੁਲਾਇਆ, “ਆਓ, ਖਾਣਾ ਖਾ ਲਓ।” ਇਸ ਗੱਲ ਦਾ ਅਹਿਸਾਸ ਹੋਣ ਦੇ ਬਾਅਦ ਵੀ ਕਿ ਉਹ ਪ੍ਰਭੂ ਹੈ, ਕਿਸੇ ਵੀ ਚੇਲੇ ਨੇ ਉਹਨਾਂ ਨੂੰ ਇਹ ਪੁੱਛਣ ਦੀ ਹਿੰਮਤ ਨਹੀਂ ਕੀਤੀ ਕਿ ਤੁਸੀਂ ਕੌਣ ਹੋ।

John 21:12 (UKJV) Jesus says unto them, Come and dine. And none of the disciples durst ask him, Who are you? knowing that it was the Lord.

10ਯਿਸ਼ੂ ਨੇ ਉਹਨਾਂ ਨੂੰ ਕਿਹਾ, “ਜੋ ਮੱਛੀਆਂ ਤੁਸੀਂ ਹੁਣੇ ਫੜੀਆਂ ਹਨ, ਉਹਨਾਂ ਵਿੱਚੋਂ ਕੁਝ ਇੱਥੇ ਲਿਆਓ।”

11ਸ਼ਿਮਓਨ ਪਤਰਸ ਨੇ ਕਿਸ਼ਤੀ ਉੱਤੇ ਚੜ੍ਹ ਕੇ ਜਾਲ ਕਿਨਾਰੇ ਵੱਲ ਖਿੱਚ ਲਿਆ, ਜੋ ਕੀ ਇੱਕ ਸੌ ਤਰਵੰਜਾ ਵੱਡੀਆਂ ਮੱਛੀਆਂ ਨਾਲ ਭਰੀਆਂ ਹੋਈਆਂ ਸੀ। ਬਹੁਤ ਸਾਰੀਆਂ ਮੱਛੀਆਂ ਹੋਣ ਦੇ ਬਾਵਜੂਦ ਵੀ ਜਾਲ ਪਾਟਿਆ ਨਹੀਂ।

12ਯਿਸ਼ੂ ਨੇ ਉਹਨਾਂ ਨੂੰ ਬੁਲਾਇਆ, “ਆਓ, ਖਾਣਾ ਖਾ ਲਓ।” ਇਸ ਗੱਲ ਦਾ ਅਹਿਸਾਸ ਹੋਣ ਦੇ ਬਾਅਦ ਵੀ ਕਿ ਉਹ ਪ੍ਰਭੂ ਹੈ, ਕਿਸੇ ਵੀ ਚੇਲੇ ਨੇ ਉਹਨਾਂ ਨੂੰ ਇਹ ਪੁੱਛਣ ਦੀ ਹਿੰਮਤ ਨਹੀਂ ਕੀਤੀ ਕਿ ਤੁਸੀਂ ਕੌਣ ਹੋ।

13ਯਿਸ਼ੂ ਨੇ ਅੱਗੇ ਜਾ ਕੇ ਰੋਟੀ ਚੁੱਕੀ ਅਤੇ ਉਹਨਾਂ ਨੂੰ ਦਿੱਤੀ ਅਤੇ ਫਿਰ ਇਸੇ ਤਰ੍ਹਾਂ ਹੀ ਮੱਛੀ ਵੀ ਲਈ ਅਤੇ ਉਹਨਾਂ ਨੂੰ ਦਿੱਤੀ।

14ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਇਹ ਤੀਸਰੀ ਵਾਰ ਸੀ ਜਦੋਂ ਯਿਸ਼ੂ ਚੇਲਿਆਂ ਦੇ ਸਾਹਮਣੇ ਪ੍ਰਗਟ ਹੋਏ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.