1ਇਸ ਤੋਂ ਬਾਅਦ ਤਿਬੇਰਿਯਾਸ ਝੀਲ ਦੇ ਕੰਢੇ ਤੇ ਮਸੀਹ ਯਿਸ਼ੂ ਨੇ ਆਪਣੇ ਆਪ ਨੂੰ ਚੇਲਿਆਂ ਤੇ ਪ੍ਰਗਟ ਕੀਤਾ। ਇਹ ਇਸ ਤਰ੍ਹਾਂ ਹੋਇਆ:
2ਸ਼ਿਮਓਨ ਪਤਰਸ, ਥੋਮਸ, ਜਿਸ ਦਾ ਨਾਮ ਦਿਦੂਮੁਸ ਹੈ, ਗਲੀਲ ਦੇ ਕਾਨਾ ਤੋਂ ਨਾਥਾਨਇਲ, ਜ਼ਬਦੀ ਦੇ ਪੁੱਤਰ ਅਤੇ ਯਿਸ਼ੂ ਦੇ ਦੋ ਹੋਰ ਚੇਲੇ ਇਕੱਠੇ ਸਨ।
3ਸ਼ਿਮਓਨ ਪਤਰਸ ਨੇ ਉਹਨਾਂ ਨੂੰ ਕਿਹਾ, “ਮੈਂ ਫਿਰ ਤੋਂ ਮੱਛੀਆਂ ਫੜਨ ਦਾ ਕੰਮ ਸ਼ੁਰੂ ਕਰ ਰਿਹਾ ਹਾਂ।” ਬਾਕੀ ਸਾਰਿਆਂ ਨੇ ਕਿਹਾ, “ਚੱਲੋ ਅਸੀਂ ਵੀ ਤੁਹਾਡੇ ਨਾਲ ਚੱਲਦੇ ਹਾਂ।” ਫਿਰ ਉਹ ਉੱਥੋਂ ਤੁਰ ਪਏ ਅਤੇ ਕਿਸ਼ਤੀ ਵਿੱਚ ਚੜ੍ਹ ਗਏ। ਉਸ ਰਾਤ ਉਹ ਇੱਕ ਵੀ ਮੱਛੀ ਨਾ ਫੜ ਸਕੇ।
4ਸੂਰਜ ਚੜ੍ਹ ਰਿਹਾ ਸੀ ਅਤੇ ਯਿਸ਼ੂ ਝੀਲ ਦੇ ਕੰਢੇ ਤੇ ਖੜ੍ਹੇ ਸੀ, ਪਰ ਚੇਲੇ ਪਛਾਣ ਨਾ ਸਕੇ ਕਿ ਉਹ ਯਿਸ਼ੂ ਹਨ।