20ਪਤਰਸ ਨੇ ਮੁੜ ਕੇ ਵੇਖਿਆ ਕਿ ਪ੍ਰਭੂ ਯਿਸ਼ੂ ਦਾ ਪਿਆਰਾ ਚੇਲਾ ਵਾਪਸ ਆ ਰਿਹਾ ਹੈ, ਮਤਲਬ ਉਹ ਜਿਹੜਾ ਪਸਾਹ ਦੇ ਤਿਉਹਾਰ ਤੇ ਯਿਸ਼ੂ ਦੇ ਬਹੁਤ ਨੇੜੇ ਬੈਠਾ ਸੀ ਅਤੇ ਜਿਸ ਨੇ ਪ੍ਰਸ਼ਨ ਕੀਤਾ ਸੀ, “ਉਹ ਕੌਣ ਹੈ ਜੋ ਤੁਹਾਡੇ ਨਾਲ ਧੋਖਾ ਕਰ ਰਿਹਾ ਹੈ?”
21ਜਦੋਂ ਪਤਰਸ ਨੇ ਉਸ ਨੂੰ ਵੇਖਿਆ ਤਾਂ ਯਿਸ਼ੂ ਨੂੰ ਪੁੱਛਿਆ, “ਪ੍ਰਭੂ, ਇਸ ਦਾ ਕੀ ਹੋਵੇਗਾ?”
22ਯਿਸ਼ੂ ਨੇ ਉਸ ਨੂੰ ਕਿਹਾ, “ਜੇ ਮੈਂ ਚਾਹੁੰਦਾ ਹਾਂ ਕਿ ਉਹ ਮੇਰੇ ਆਉਣ ਤੱਕ ਰਹੇ, ਤਾਂ ਤੈਨੂੰ ਇਸ ਨਾਲ ਕੀ? ਤੂੰ ਮੇਰੇ ਮਗਰ ਚੱਲ।”
23ਇਸ ਲਈ ਚੇਲੇ ਭਾਈਚਾਰੇ ਵਿੱਚ ਇਹ ਗੱਲ ਫੈਲ ਗਈ ਕਿ ਉਹ ਚੇਲਾ ਨਹੀਂ ਮਰੇਗਾ। ਪਰ ਮਸੀਹ ਯਿਸ਼ੂ ਨੇ ਉਹਨਾਂ ਨੂੰ ਇਹ ਨਹੀਂ ਕਿਹਾ ਸੀ ਕਿ ਉਹ ਨਹੀਂ ਮਰੇਗਾ। ਉਹਨਾਂ ਨੇ ਸਿਰਫ ਇਹ ਕਿਹਾ ਸੀ, “ਜੇ ਮੈਂ ਚਾਹੁੰਦਾ ਹਾਂ ਕਿ ਉਹ ਮੇਰੇ ਆਉਣ ਤੱਕ ਰਹੇ, ਤਾਂ ਤੁਹਾਨੂੰ ਇਸ ਨਾਲ ਕੀ?”
24ਇਹ ਉਹੀ ਚੇਲਾ ਹੈ ਜੋ ਇਨ੍ਹਾਂ ਸਾਰੀਆਂ ਘਟਨਾਵਾਂ ਦਾ ਗਵਾਹ ਹੈ ਅਤੇ ਜਿਸ ਨੇ ਇਹ ਗੱਲਾਂ ਲਿਖੀਆਂ ਹਨ। ਅਸੀਂ ਜਾਣਦੇ ਹਾਂ ਕਿ ਉਸ ਦੀ ਗਵਾਹੀ ਸੱਚੀ ਹੈ।