ਯੋਹਨ 21

ਪਤਰਸ ਨੇ ਮੁੜ ਕੇ ਵੇਖਿਆ ਕਿ ਪ੍ਰਭੂ ਯਿਸ਼ੂ ਦਾ ਪਿਆਰਾ ਚੇਲਾ ਵਾਪਸ ਆ ਰਿਹਾ ਹੈ, ਮਤਲਬ ਉਹ ਜਿਹੜਾ ਪਸਾਹ ਦੇ ਤਿਉਹਾਰ ਤੇ ਯਿਸ਼ੂ ਦੇ ਬਹੁਤ ਨੇੜੇ ਬੈਠਾ ਸੀ ਅਤੇ ਜਿਸ ਨੇ ਪ੍ਰਸ਼ਨ ਕੀਤਾ ਸੀ, “ਉਹ ਕੌਣ ਹੈ ਜੋ ਤੁਹਾਡੇ ਨਾਲ ਧੋਖਾ ਕਰ ਰਿਹਾ ਹੈ?”

John 21:20 (UKJV) Then Peter, turning about, sees the disciple whom Jesus loved following; which also leaned on his breast at supper, and said, Lord, which is he that betrays you?

18ਮੈਂ ਤੈਨੂੰ ਸੱਚ ਦੱਸ ਰਿਹਾ ਹਾਂ: ਜਦੋਂ ਤੂੰ ਜਵਾਨ ਸੀ, ਤੂੰ ਤਿਆਰ ਹੋ ਕੇ ਆਪਣੀ ਮਰਜ਼ੀ ਅਨੁਸਾਰ ਜਿੱਥੇ ਵੀ ਜਾਣਾ ਚਾਹੁੰਦਾ ਸੀ ਉੱਥੇ ਜਾਂਦਾ ਸੀ; ਪਰ ਜਦੋਂ ਤੂੰ ਬੁੱਢਾ ਹੋਵੋਂਗੇ, ਤੂੰ ਆਪਣੇ ਹੱਥ ਅੱਗੇ ਵਧਾਵੇਗਾ ਅਤੇ ਕੋਈ ਹੋਰ ਤੈਨੂੰ ਕੱਪੜੇ ਪਹਿਨਾਵੇਗਾ ਅਤੇ ਜਿੱਥੇ ਤੂੰ ਨਹੀਂ ਜਾਣਾ ਚਾਹੁੰਦਾ ਉਹ ਤੈਨੂੰ ਉੱਥੇ ਲੈ ਜਾਵੇਗਾ।”

19ਇਸ ਕਥਨ ਦੇ ਦੁਆਰਾ ਯਿਸ਼ੂ ਨੇ ਸੰਕੇਤ ਦਿੱਤਾ ਕਿ ਪਤਰਸ ਕਿਸ ਕਿਸਮ ਦੀ ਮੌਤ ਦੁਆਰਾ ਪਰਮੇਸ਼ਵਰ ਦੀ ਵਡਿਆਈ ਕਰੇਂਗਾ। ਫਿਰ ਯਿਸ਼ੂ ਨੇ ਪਤਰਸ ਨੂੰ ਕਿਹਾ, “ਮੇਰੇ ਮਗਰ ਚੱਲ।”

20ਪਤਰਸ ਨੇ ਮੁੜ ਕੇ ਵੇਖਿਆ ਕਿ ਪ੍ਰਭੂ ਯਿਸ਼ੂ ਦਾ ਪਿਆਰਾ ਚੇਲਾ ਵਾਪਸ ਆ ਰਿਹਾ ਹੈ, ਮਤਲਬ ਉਹ ਜਿਹੜਾ ਪਸਾਹ ਦੇ ਤਿਉਹਾਰ ਤੇ ਯਿਸ਼ੂ ਦੇ ਬਹੁਤ ਨੇੜੇ ਬੈਠਾ ਸੀ ਅਤੇ ਜਿਸ ਨੇ ਪ੍ਰਸ਼ਨ ਕੀਤਾ ਸੀ, “ਉਹ ਕੌਣ ਹੈ ਜੋ ਤੁਹਾਡੇ ਨਾਲ ਧੋਖਾ ਕਰ ਰਿਹਾ ਹੈ?”

21ਜਦੋਂ ਪਤਰਸ ਨੇ ਉਸ ਨੂੰ ਵੇਖਿਆ ਤਾਂ ਯਿਸ਼ੂ ਨੂੰ ਪੁੱਛਿਆ, “ਪ੍ਰਭੂ, ਇਸ ਦਾ ਕੀ ਹੋਵੇਗਾ?”

22ਯਿਸ਼ੂ ਨੇ ਉਸ ਨੂੰ ਕਿਹਾ, “ਜੇ ਮੈਂ ਚਾਹੁੰਦਾ ਹਾਂ ਕਿ ਉਹ ਮੇਰੇ ਆਉਣ ਤੱਕ ਰਹੇ, ਤਾਂ ਤੈਨੂੰ ਇਸ ਨਾਲ ਕੀ? ਤੂੰ ਮੇਰੇ ਮਗਰ ਚੱਲ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.