ਯੋਹਨ 3

ਇਸ ਗੱਲ ਤੋਂ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਮੈਂ ਤੈਨੂੰ ਇਹ ਕਿਹਾ, ਕਿ ਤੈਨੂੰ ‘ਨਵਾਂ ਜਨਮ,’ ਲੈਣਾ ਜ਼ਰੂਰੀ ਹੈ।

John 3:7 (UKJV) Marvel not that I said unto you, All of you must be born again.

5ਯਿਸ਼ੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ, ਕੋਈ ਵੀ ਮਨੁੱਖ ਪਰਮੇਸ਼ਵਰ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ ਜਦੋਂ ਤੱਕ ਉਸ ਦਾ ਜਨਮ ਪਾਣੀ ਅਤੇ ਪਵਿੱਤਰ ਆਤਮਾ ਤੋਂ ਨਹੀਂ ਹੁੰਦਾ।

6ਕਿਉਂਕਿ ਜੋ ਕੋਈ ਸਰੀਰ ਤੋਂ ਪੈਦਾ ਹੁੰਦਾ ਹੈ ਉਹ ਸਰੀਰਕ ਹੈ ਅਤੇ ਜੋ ਆਤਮਾ ਤੋਂ ਪੈਦਾ ਹੁੰਦਾ ਹੈ ਉਹ ਆਤਮਿਕ ਹੈ।

7ਇਸ ਗੱਲ ਤੋਂ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਮੈਂ ਤੈਨੂੰ ਇਹ ਕਿਹਾ, ਕਿ ਤੈਨੂੰ ‘ਨਵਾਂ ਜਨਮ,’ ਲੈਣਾ ਜ਼ਰੂਰੀ ਹੈ।

8ਜਿਸ ਤਰ੍ਹਾਂ ਹਵਾ ਜਿਸ ਪਾਸੇ ਵੱਲ ਚਾਹੁੰਦੀ ਹੈ, ਉਸ ਵੱਲ ਵਗਦੀ ਹੈ। ਤੁਸੀਂ ਹਵਾ ਦੀ ਆਵਾਜ਼ ਤਾਂ ਸੁਣਦੇ ਹੋ ਪਰ ਇਹ ਨਹੀਂ ਦੱਸ ਸਕਦੇ ਕਿ ਉਹ ਕਿਸ ਪਾਸੇ ਵੱਲੋਂ ਆਉਂਦੀ ਅਤੇ ਕਿਸ ਪਾਸੇ ਨੂੰ ਜਾਂਦੀ ਹੈ। ਆਤਮਾ ਤੋਂ ਪੈਦਾ ਹੋਇਆ ਮਨੁੱਖ ਵੀ ਅਜਿਹਾ ਹੀ ਹੈ।”

9ਨਿਕੋਦੇਮਾਸ ਨੇ ਪੁੱਛਿਆ, “ਇਹ ਸਭ ਕਿਵੇਂ ਹੋ ਸਕਦਾ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.