14ਪਰ ਜੋ ਕੋਈ ਵੀ ਉਹ ਪਾਣੀ ਪੀਵੇਗਾ ਜੋ ਮੈਂ ਉਸ ਨੂੰ ਦਿੰਦਾ ਹਾਂ ਉਹ ਕਦੇ ਪਿਆਸਾ ਨਹੀਂ ਹੋਵੇਗਾ ਅਤੇ ਉਹ ਪਾਣੀ ਜੋ ਮੈਂ ਦਿੰਦਾ ਹਾਂ ਉਸ ਦੇ ਅੰਦਰ ਅਨੰਤ ਕਾਲ ਦੇ ਜੀਵਨ ਤੱਕ ਪਾਣੀ ਦਾ ਚਸ਼ਮਾ ਬਣ ਜਾਵੇਗਾ।”
15ਉਸ ਔਰਤ ਨੇ ਕਿਹਾ, “ਸ਼੍ਰੀਮਾਨ ਜੀ, ਮੈਨੂੰ ਇਹ ਪਾਣੀ ਦਿਓ ਤਾਂ ਜੋ ਮੈਨੂੰ ਪਿਆਸ ਨਾ ਲੱਗੇ ਅਤੇ ਮੈਂ ਫਿਰ ਇੱਥੇ ਪਾਣੀ ਭਰਨ ਨਾ ਆਵਾਂ।”
16ਯਿਸ਼ੂ ਨੇ ਉਸ ਔਰਤ ਨੂੰ ਕਿਹਾ, “ਜਾ ਅਤੇ ਆਪਣੇ ਪਤੀ ਨੂੰ ਇੱਥੇ ਸੱਦ ਲਿਆ।”
17ਔਰਤ ਨੇ ਜਵਾਬ ਦਿੱਤਾ, “ਮੇਰਾ ਕੋਈ ਪਤੀ ਨਹੀਂ ਹੈ।” ਯਿਸ਼ੂ ਨੇ ਕਿਹਾ, “ਤੂੰ ਸੱਚ ਬੋਲਿਆ ਜਦੋਂ ਤੂੰ ਕਿਹਾ ਕਿ ਤੇਰਾ ਪਤੀ ਨਹੀਂ ਹੈ।”
18ਅਸਲ ਵਿੱਚ ਤੇਰੇ ਪੰਜ ਪਤੀ ਸਨ ਅਤੇ ਹੁਣ ਉਹ ਆਦਮੀ ਜਿਸ ਨਾਲ ਤੂੰ ਰਹਿ ਰਹੀ ਹੈ ਉਹ ਵੀ ਤੇਰਾ ਪਤੀ ਨਹੀਂ ਹੈ। ਜੋ ਤੂੰ ਹੁਣੇ ਕਿਹਾ ਹੈ ਬਿਲਕੁਲ ਸਹੀ ਹੈ।