16ਜਦੋਂ ਸ਼ਾਮ ਹੋਈ ਤਾਂ ਯਿਸ਼ੂ ਦੇ ਚੇਲੇ ਝੀਲ ਤੇ ਗਏ,
17ਜਿੱਥੇ ਉਹ ਕਿਸ਼ਤੀ ਉੱਤੇ ਚੜ੍ਹੇ ਅਤੇ ਝੀਲ ਦੇ ਪਾਰ ਕਫ਼ਰਨਹੂਮ ਲਈ ਚੱਲੇ। ਉੱਥੇ ਅਜੇ ਹਨੇਰਾ ਸੀ, ਅਤੇ ਯਿਸ਼ੂ ਅਜੇ ਉਹਨਾਂ ਕੋਲ ਨਹੀਂ ਪਹੁੰਚੇ ਸਨ।
18ਇੱਕ ਤੇਜ਼ ਹਵਾ ਚੱਲ ਰਹੀ ਸੀ ਅਤੇ ਝੀਲ ਵਿੱਚ ਲਹਿਰਾਂ ਉੱਠਣ ਲੱਗੀਆਂ।
19ਜਦੋਂ ਚੇਲੇ ਲਗਭਗ ਤਿੰਨ ਜਾਂ ਚਾਰ ਮੀਲ ਝੀਲ ਵਿੱਚ ਜਾ ਚੁੱਕੇ ਸਨ। ਤਾਂ ਉਹਨਾਂ ਨੇ ਯਿਸ਼ੂ ਨੂੰ ਪਾਣੀ ਉੱਤੇ ਤੁਰਦਿਆਂ ਅਤੇ ਕਿਸ਼ਤੀ ਦੇ ਨੇੜੇ ਆਉਂਦਿਆਂ ਵੇਖਿਆ, ਅਤੇ ਉਹ ਸਾਰੇ ਡਰ ਗਏ।
20ਪਰ ਯਿਸ਼ੂ ਨੇ ਚੇਲਿਆਂ ਨੂੰ ਆਖਿਆ, “ਡਰੋ ਨਾ, ਮੈਂ ਹਾਂ।”