14ਜਦੋਂ ਲੋਕਾਂ ਨੇ ਯਿਸ਼ੂ ਦੇ ਕੀਤੇ ਚਮਤਕਾਰ ਨੂੰ ਵੇਖਿਆ, ਤਾਂ ਉਹ ਕਹਿਣ ਲੱਗੇ, “ਸੱਚ-ਮੁੱਚ ਇਹ ਉਹ ਨਬੀ ਹੈ ਜੋ ਦੁਨੀਆਂ ਵਿੱਚ ਆਉਣ ਵਾਲਾ ਹੈ।”
15ਯਿਸ਼ੂ ਨੂੰ ਇਹ ਪਤਾ ਲੱਗਾ ਕਿ ਲੋਕ ਉਹਨਾਂ ਨੂੰ ਜ਼ਬਰਦਸਤੀ ਰਾਜਾ ਬਣਾਉਣਾ ਚਾਹੁੰਦੇ ਹਨ, ਤਾਂ ਯਿਸ਼ੂ ਉੱਥੋਂ ਇਕੱਲੇ ਹੀ ਪਹਾੜ ਤੇ ਚਲੇ ਗਏ।
16ਜਦੋਂ ਸ਼ਾਮ ਹੋਈ ਤਾਂ ਯਿਸ਼ੂ ਦੇ ਚੇਲੇ ਝੀਲ ਤੇ ਗਏ,
17ਜਿੱਥੇ ਉਹ ਕਿਸ਼ਤੀ ਉੱਤੇ ਚੜ੍ਹੇ ਅਤੇ ਝੀਲ ਦੇ ਪਾਰ ਕਫ਼ਰਨਹੂਮ ਲਈ ਚੱਲੇ। ਉੱਥੇ ਅਜੇ ਹਨੇਰਾ ਸੀ, ਅਤੇ ਯਿਸ਼ੂ ਅਜੇ ਉਹਨਾਂ ਕੋਲ ਨਹੀਂ ਪਹੁੰਚੇ ਸਨ।
18ਇੱਕ ਤੇਜ਼ ਹਵਾ ਚੱਲ ਰਹੀ ਸੀ ਅਤੇ ਝੀਲ ਵਿੱਚ ਲਹਿਰਾਂ ਉੱਠਣ ਲੱਗੀਆਂ।